ਹੁਣੇ ਹੁਣੇ ਪੰਜਾਬ ਤੋਂ ਵੱਡੀ ਖਬਰ ਆ ਰਹੀ ਹੈ। ਦਰਅਸਲ ਪੰਜਾਬ ਦੇ ਫ਼ਿਰੋਜ਼ਪੁਰ ਤੋਂ ਜੰਮੂ ਤਵੀ ਜਾ ਰਹੀ ਫ਼ਿਰੋਜ਼ਪੁਰ-ਜੰਮੂ ਤਵੀ ਐਕਸਪ੍ਰੈਸ ‘ਚ ਬੰਬ ਹੋਣ ਦੀ ਖ਼ਬਰ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਰੇਲ ਗੱਡੀ ਨੂੰ ਪੰਜਾਬ ਅਤੇ ਰੇਲਵੇ ਪੁਲਿਸ ਨੇ ਕਾਸੂਬੇਗੂ ਸਟੇਸ਼ਨ ‘ਤੇ ਰੋਕਿਆ।
ਜਾਣਕਾਰੀ ਮੁਤਾਬਕ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਜੰਮੂ ਤਵੀ ਟਰੇਨ ‘ਚ ਬੰਬ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਭਾਰੀ ਪੁਲਸ ਮੌਕੇ ‘ਤੇ ਪਹੁੰਚ ਗਈ। ਟਰੇਨ ਨੂੰ ਤੁਰੰਤ ਰੋਕ ਕੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਜੰਮੂ ਤਵੀ ਟਰੇਨ ਅਹਿਮਦਾਬਾਦ ਜਾ ਰਹੀ ਸੀ, ਜਿਸ ਨੂੰ ਇਕ ਫੋਨ ਕਾਲ ਤੋਂ ਤੁਰੰਤ ਬਾਅਦ ਰੋਕ ਦਿੱਤਾ ਗਿਆ।
ਪੁਲਿਸ ਦਾ ਕਹਿਣਾ ਹੈ ਕਿ ਮੌਕੇ ‘ਤੇ ਜੀ.ਆਰ.ਪੀ. ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਪਹੁੰਚ ਗਈਆਂ ਹਨ। ਬੰਬ ਨਿਰੋਧਕ ਟੀਮ ਉੱਥੇ ਪਹੁੰਚ ਰਹੀ ਹੈ। ਫਿਲਹਾਲ ਪੰਜਾਬ ਪੁਲਿਸ ਅਤੇ ਰੇਲਵੇ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ। ਦੂਜੇ ਪਾਸੇ ਸਟੇਸ਼ਨ ਦੇ ਆਲੇ-ਦੁਆਲੇ ਲੋਕਾਂ ਵੱਲੋਂ ਯਾਤਰੀਆਂ ਲਈ ਪਾਣੀ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ।