BTV BROADCASTING

ਪ੍ਰੇਮੀ ਨੇ ਦਿੱਤੀ ਖੌਫਨਾਕ ਮੌਤ : ਪਹਿਲਾਂ ਗਲਾ ਘੁੱਟਿਆ ਤੇ ਫਿਰ ਕੱਟੇ 40 ਟੁਕੜੇ

ਪ੍ਰੇਮੀ ਨੇ ਦਿੱਤੀ ਖੌਫਨਾਕ ਮੌਤ : ਪਹਿਲਾਂ ਗਲਾ ਘੁੱਟਿਆ ਤੇ ਫਿਰ ਕੱਟੇ 40 ਟੁਕੜੇ

ਝਾਰਖੰਡ ਦੇ ਖੁੰਟੀ ਜ਼ਿਲ੍ਹੇ ‘ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੰਗਲੀ ਖੇਤਰ ਵਿੱਚ ਕਸਾਈ ਦਾ ਕੰਮ ਕਰਨ ਵਾਲੇ 25 ਸਾਲਾ ਨੌਜਵਾਨ ਨੇ ਪਹਿਲਾਂ ਆਪਣੇ ਲਿਵ-ਇਨ ਪਾਰਟਨਰ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਫਿਰ ਉਸ ਦੀ ਲਾਸ਼ ਦੇ ਕਥਿਤ ਤੌਰ ‘ਤੇ 40 ਤੋਂ 50 ਟੁਕੜੇ ਕਰ ਦਿੱਤੇ ਗਏ। ਮੁਲਜ਼ਮ ਦੀ ਪਛਾਣ ਨਰੇਸ਼ ਭੰਗੜਾ ਵਜੋਂ ਹੋਈ ਹੈ, ਜਿਸ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇਕ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਮਾਮਲਾ ਕਤਲ ਦੇ ਕਰੀਬ ਪੰਦਰਵਾੜੇ ਬਾਅਦ ਉਸ ਸਮੇਂ ਸਾਹਮਣੇ ਆਇਆ, ਜਦੋਂ 24 ਨਵੰਬਰ ਨੂੰ ਜਰੀਆਗੜ੍ਹ ਪੁਲਸ ਸਟੇਸ਼ਨ ਅਧੀਨ ਪੈਂਦੇ ਪਿੰਡ ਜੋਰਦਘ ਨੇੜੇ ਇਕ ਆਵਾਰਾ ਕੁੱਤੇ ਨੂੰ ਮਨੁੱਖੀ ਸਰੀਰ ਦੇ ਅੰਗ ਮਿਲੇ।

Related Articles

Leave a Reply