BTV BROADCASTING

Watch Live

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਹਫਤੇ ਵਾਸ਼ਿੰਗਟਨ ਵਿੱਚ ਨਾਟੋ ਨੇਤਾਵਾਂ ਦੇ ਸੰਮੇਲਨ ਵਿੱਚ ਸ਼ਾਮਲ ਹੋਣਗੇ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਗਲੇ ਹਫਤੇ NATO leaders ਦੇ ਸੰਮੇਲਨ ਵਿੱਚ ਹਿੱਸਾ ਲੈਣ ਲਈ ਵਾਸ਼ਿੰਗਟਨ, ਡੀ.ਸੀ. ਜਾ ਰਹੇ ਹਨ ਜਿਸ ਨੂੰ ਲੈ ਕੇ ਇੱਕ ਨਵਾਂ ਸਰਵੇ ਦਿਖਾਂਉਦਾ ਹੈ ਕਿ ਜ਼ਿਆਦਾਤਰ ਕੈਨੇਡੀਅਨ, ਫੌਜੀ ਗਠਜੋੜ ਦੇ ਅਨੁਕੂਲ ਨਜ਼ਰੀਆ ਰੱਖਦੇ ਹਨ। ਰਿਪੋਰਟ ਮੁਤਾਬਕ 32 ਨੈਟੋ ਦੇਸ਼ ਉਸੇ ਸ਼ਹਿਰ ਵਿੱਚ ਗਠਜੋੜ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਤਿਆਰ ਹਨ ਜਿੱਥੇ ਸ਼ੁਰੂਆਤੀ ਸੰਧੀ ‘ਤੇ ਦਸਤਖਤ ਕੀਤੇ ਗਏ ਸੀ। ਇਸ ਸਮਿਟ ਵਿੱਚ ਯੂਕਰੇਨ ਵਿੱਚ ਚੱਲ ਰਹੀ ਜੰਗ ਦੇ ਇਸ ਸਾਲ ਮੁੜ ਕੇਂਦਰ ਵਿੱਚ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਦੱਸਦਈਏ ਕਿ ਨੈਟੋ ਦੇ ਸੱਕਤਰ-ਜਨਰਲ ਯੇਨਸ ਸਟੋਲ-ਟਨਬਰਗ ਚਾਹੁੰਦੇ ਹਨ ਕਿ ਸਹਿਯੋਗੀ, ਇੱਕ ਫੰਡ ਵਿੱਚ ਹਰ ਸਾਲ ਲਗਭਗ 58 ਬਿਲੀਅਨ ਡਾਲਰ ਦਾ ਯੋਗਦਾਨ ਪਾਉਣ ਤਾਂ ਜੋ ਯੁੱਧ ਪ੍ਰਭਾਵਿਤ ਦੇਸ਼ ਨੂੰ ਆਪਣੀ ਰੱਖਿਆ ਕਰਨ ਵਿੱਚ ਮਦਦ ਕੀਤੀ ਜਾ ਸਕੇ। ਜਿਸ ਕਰਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੰਭਾਵਤ ਤੌਰ ‘ਤੇ ਅਮਰੀਕੀ ਦਲ ਸਮੇਤ ਸਹਿਯੋਗੀਆਂ ਦੇ ਦਬਾਅ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਕੈਨੇਡਾ ਨੇ ਆਪਣੇ ਖਰਚੇ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਕੋਈ ਯੋਜਨਾ ਪੇਸ਼ ਨਹੀਂ ਕੀਤੀ ਹੈ। ਜ਼ਿਕਰਯੋਗ ਹੈ ਕਿ ਨੈਟੋ ‘ਚ ਸ਼ਾਮਲ ਦੇਸ਼, ਆਪਣੇ ਸਾਲਾਨਾ ਕੁੱਲ ਘਰੇਲੂ ਉਤਪਾਦ ਦਾ ਘੱਟੋ-ਘੱਟ ਦੋ ਫੀਸਦੀ ਰੱਖਿਆ ‘ਤੇ ਖਰਚ ਕਰਨ ਲਈ ਸਹਿਮਤ ਹੋਏ ਹਨ, ਪਰ ਕੈਨੇਡਾ ਇਸ ਅੰਕੜੇ ਤੋਂ ਬਹੁਤ ਘੱਟ ਹੈ। ਪਿਛਲੇ ਮਹੀਨੇ ਜਾਰੀ ਕੀਤੇ ਗਏ ਨੈਟੋ ਦੇ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਇਸ ਸਾਲ ਆਪਣੇ ਕੁੱਲ ਘਰੇਲੂ ਉਤਪਾਦ ਦਾ 1.37 ਫੀਸਦੀ ਰੱਖਿਆ ‘ਤੇ ਖਰਚ ਕਰੇਗਾ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਰੱਖਿਆ ਮੰਤਰੀ ਬਿਲ ਬਲੇਅਰ ਨੇ ਵਾਅਦਾ ਕੀਤਾ ਹੈ ਕਿ 2029 ਤੱਕ ਖਰਚ ਘੱਟੋ-ਘੱਟ 1.76 ਫੀਸਦੀ ਤੱਕ ਵੱਧ ਜਾਵੇਗਾ। ਕਾਬਿਲੇਗੌਰ ਹੈ ਕਿ ਯੂਐਸ ਸੈਨੇਟਰਾਂ ਦੀ ਇੱਕ ਟੁਕੜੀ ਨੇ ਇਸ ਸਾਲ ਦੇ ਸ਼ੁਰੂ ਵਿੱਚ ਟਰੂਡੋ ਨੂੰ ਪੱਤਰ ਲਿਖਿਆ ਸੀ, ਜਿਸ ਵਿੱਚ ਉਨ੍ਹਾਂ ਨੂੰ ਦੋ ਫੀਸਦੀ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਇੱਕ ਸਪੱਸ਼ਟ ਯੋਜਨਾ ਤਿਆਰ ਕਰਨ ਲਈ ਕਿਹਾ ਗਿਆ ਸੀ। ਗਠਜੋੜ ਲਈ ਇੱਕ ਚੁਣੌਤੀਪੂਰਨ ਸਮੇਂ ਦੇ ਬਾਵਜੂਦ, ਨੈਟੋ ਨਾਲ ਸਬੰਧਤ 13 ਦੇਸ਼ਾਂ ਦੇ ਲੋਕਾਂ ਦੇ ਇੱਕ ਨਵੇਂ ਪਿਊ ਰਿਸਰਚ ਸੈਂਟਰ ਦੇ ਸਰਵੇ ਵਿੱਚ ਪਾਇਆ ਗਿਆ ਕਿ 10 ਵਿੱਚੋਂ ਛੇ ਦੇ ਮੱਧਮਾਨ ਨੇ ਸੰਗਠਨ ਦੇ ਅਨੁਕੂਲ ਨਜ਼ਰੀਆ ਰੱਖਿਆ। ਅਤੇ ਗੈਰ-ਪੱਖਪਾਤੀ ਥਿੰਕ ਟੈਂਕ ਨੇ ਪਾਇਆ ਕਿ ਕੈਨੇਡਾ ਵਿੱਚ 63 ਫੀਸਦੀ ਲੋਕਾਂ ਨੇ ਅਨੁਕੂਲ ਵਿਚਾਰ ਰੱਖਿਆ। ਬ੍ਰਿਟੇਨ, ਜਰਮਨੀ ਅਤੇ ਹੰਗਰੀ ਵਿੱਚ ਵੀ ਇਸੇ ਤਰ੍ਹਾਂ ਦੇ ਸਮਰਥਨ ਦੇ ਪੱਧਰ ਦੇਖੇ ਗਏ ਹਨ।

Related Articles

Leave a Reply