BTV BROADCASTING

Watch Live

ਪੈਰਿਸ ਓਲੰਪਿਕ: ਫਰੀਦਕੋਟ ਦੇ ਸੰਦੀਪ ਨੇ ਓਲੰਪਿਕ ‘ਚ ਗੋਲਡ ਜਿੱਤਣ ਦਾ ਟੀਚਾ ਰੱਖਿਆ, ਫੌਜ ‘ਚ ਭਰਤੀ ਹੋਣ ਤੋਂ ਬਾਅਦ ਸ਼ੁਰੂ ਕੀਤਾ ਅਭਿਆਸ

ਪੈਰਿਸ ਓਲੰਪਿਕ: ਫਰੀਦਕੋਟ ਦੇ ਸੰਦੀਪ ਨੇ ਓਲੰਪਿਕ ‘ਚ ਗੋਲਡ ਜਿੱਤਣ ਦਾ ਟੀਚਾ ਰੱਖਿਆ, ਫੌਜ ‘ਚ ਭਰਤੀ ਹੋਣ ਤੋਂ ਬਾਅਦ ਸ਼ੁਰੂ ਕੀਤਾ ਅਭਿਆਸ

ਫਰੀਦਕੋਟ ਦੇ ਪਿੰਡ ਬਹਿਬਲ ਖੁਰਦ ਦੇ ਸੰਦੀਪ ਸਿੰਘ, ਜੋ ਭਾਰਤੀ ਫੌਜ ਵਿੱਚ ਨਾਇਬ ਸੂਬੇਦਾਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਦਾ ਟੀਚਾ ਪੈਰਿਸ ਓਲੰਪਿਕ ਵਿੱਚ ਤਮਗਾ ਜਿੱਤਣਾ ਹੈ। ਉਸ ਦੇ ਮੁਕਾਬਲੇ ਨੂੰ ਲੈ ਕੇ ਪਰਿਵਾਰ ਅਤੇ ਪਿੰਡ ਵਿਚ ਉਤਸ਼ਾਹ ਦਾ ਮਾਹੌਲ ਹੈ ਅਤੇ ਹਰ ਕੋਈ ਉਸ ਦੇ ਸੋਨ ਤਮਗਾ ਜਿੱਤਣ ਲਈ ਅਰਦਾਸ ਕਰ ਰਿਹਾ ਹੈ।

ਪਿੰਡ ਦੇ ਮਜ਼ਦੂਰ ਬਲਜਿੰਦਰ ਸਿੰਘ ਅਤੇ ਚਰਨਜੀਤ ਕੌਰ ਦੇ ਪੁੱਤਰ ਸੰਦੀਪ ਸਿੰਘ ਨੇ ਮੁੱਢਲੀ ਵਿੱਦਿਆ ਪਿੰਡ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕੀਤੀ ਸੀ ਅਤੇ ਬਰਗਾੜੀ ਦੇ ਸਰਕਾਰੀ ਸਕੂਲ ਤੋਂ 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਸਰਕਾਰੀ ਬਰਜਿੰਦਰ ਕਾਲਜ ਤੋਂ ਗ੍ਰੈਜੂਏਸ਼ਨ ਕਰ ਰਿਹਾ ਹੈ।

ਉਸ ਦੇ ਤਿੰਨ ਭਰਾ ਹਨ। 2014 ਵਿੱਚ ਸੰਦੀਪ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਛੱਡ ਦਿੱਤੀ ਅਤੇ ਫੌਜ ਵਿੱਚ ਭਰਤੀ ਹੋ ਗਿਆ। 2016 ਵਿੱਚ ਫੌਜ ਵਿੱਚ ਭਰਤੀ ਹੋਣ ਤੋਂ ਦੋ ਸਾਲ ਬਾਅਦ ਉਸ ਨੇ ਨਿਸ਼ਾਨੇਬਾਜ਼ੀ ਦਾ ਅਭਿਆਸ ਸ਼ੁਰੂ ਕੀਤਾ ਅਤੇ ਓਲੰਪਿਕ ਲਈ ਚੁਣ ਕੇ ਉਸ ਨੇ ਫੌਜ ਦੇ ਨਾਲ-ਨਾਲ ਫਰੀਦਕੋਟ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।

ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਸੁਪਨਾ ਸਾਕਾਰ ਹੋਣ ਵਾਲਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਸੰਦੀਪ ਸਿੰਘ ਸੋਨ ਤਗਮਾ ਜਿੱਤ ਕੇ ਭਾਰਤ ਦਾ ਨਾਂ ਰੌਸ਼ਨ ਕਰੇਗਾ।

Related Articles

Leave a Reply