ਜੇਕਰ ਤੁਸੀਂ ਪੇਠੇ ਦੀ ਮਿਠਾਈ ਖਾਣ ਦੇ ਸ਼ੌਕੀਨ ਹੋ ਤਾਂ ਤੁਹਾਡੀ ਸਿਹਤ ਲਈ ਗੰਭੀਰ ਖਤਰਾ ਹੋ ਸਕਦਾ ਹੈ ਕਿਉਂਕਿ ਹੁਸ਼ਿਆਰਪੁਰ ਸ਼ਹਿਰ ‘ਚ ਵਿਕਣ ਵਾਲਾ ਪੇਠਾ ਕਿੰਨਾ ਗੰਦਾ ਅਤੇ ਗੰਦਗੀ ਨਾਲ ਭਰਿਆ ਹੋਇਆ ਹੈ, ਇਸ ਦਾ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ।
ਅਸਲ ਵਿੱਚ ਕੋਠੀ ਵਰਗੀ ਫੈਕਟਰੀ ਵਿੱਚ ਤਿਆਰ ਕੀਤੇ ਪੇਠੇ ’ਤੇ ਮੱਖੀਆਂ ਦੀ ਭਰਮਾਰ ਦੇਖੀ ਜਾ ਸਕਦੀ ਹੈ, ਇੱਥੋਂ ਤੱਕ ਕਿ ਕੋਠੀ ਵਿੱਚ ਬਣਿਆ ਟਾਇਲਟ ਵੀ ਰਸੋਈ ਦੇ ਵਿਚਕਾਰ ਹੈ, ਜਿੱਥੇ ਪੇਠਾ ਤਿਆਰ ਕੀਤਾ ਜਾਂਦਾ ਹੈ। ਹਾਲਾਤ ਇੰਨੇ ਖਰਾਬ ਹਨ ਕਿ ਜੇਕਰ ਕੋਈ ਇਸ ਨੂੰ ਬਣਦੇ ਦੇਖਦਾ ਹੈ ਤਾਂ ਉਹ ਬੀਮਾਰ ਵੀ ਹੋ ਸਕਦਾ ਹੈ। ਅੱਜ ਜਦੋਂ ਪੱਤਰਕਾਰਾਂ ਵੱਲੋਂ ਹੁਸ਼ਿਆਰਪੁਰ ਦੀਆਂ ਕੁਝ ਪੇਠਾ ਫੈਕਟਰੀਆਂ ਦਾ ਦੌਰਾ ਕੀਤਾ ਗਿਆ ਤਾਂ ਸਥਿਤੀ ਪਹਿਲਾਂ ਨਾਲੋਂ ਵੀ ਬਦਤਰ ਦਿਖਾਈ ਦਿੱਤੀ। ਜਦੋਂ ਇਸ ਪੇਠਾ ਬਣਾਉਣ ਵਾਲੀ ਕੰਪਨੀ ਦੇ ਮਾਲਕ ਨੂੰ ਪੁੱਛਿਆ ਗਿਆ ਕਿ ਕੀ ਇਹ ਟਾਇਲਟ ਰਸੋਈ ਵਿਚ ਹੀ ਬਣਿਆ ਹੈ ਤਾਂ ਉਨ੍ਹਾਂ ਕਿਹਾ ਕਿ ਅਸੀਂ ਕਿਰਾਏ ‘ਤੇ ਰਹਿੰਦੇ ਹਾਂ ਇਸ ਲਈ ਜਗ੍ਹਾ ਬਹੁਤ ਘੱਟ ਹੈ।