BTV BROADCASTING

ਪੁਲਿਸ ਨੇ ਲਖਨਊ ਤੋਂ ਦੋ ਸ਼ੂਟਰਾਂ ਨੂੰ ਕੀਤਾ ਗ੍ਰਿਫਤਾਰ

ਪੁਲਿਸ ਨੇ ਲਖਨਊ ਤੋਂ ਦੋ ਸ਼ੂਟਰਾਂ ਨੂੰ ਕੀਤਾ ਗ੍ਰਿਫਤਾਰ

29 ਅਕਤੂਬਰ 2024: ਪੰਜਾਬ ਪੁਲਿਸ ਨੇ ਉੱਤਰ ਪ੍ਰਦੇਸ਼ ਪੁਲਿਸ ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਪੰਜਾਬ ਵਿੱਚ ਸਨਸਨੀਖੇਜ਼ ਕਤਲਾਂ ਦੀਆਂ ਵੱਖ-ਵੱਖ ਘਟਨਾਵਾਂ ਵਿੱਚ ਲੋੜੀਂਦੇ ਲਖਨਊ ਤੋਂ ਦੋ ਸ਼ੂਟਰਾਂ ਨੂੰ ਸਫਲਤਾਪੂਰਵਕ ਗ੍ਰਿਫਤਾਰ ਕੀਤਾ ਹੈ। ਦੱਸ ਦੇਈਏ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀ ਬਿਕਰਮਜੀਤ ਉਰਫ ਵਿੱਕੀ,ਤਰਨਤਾਰਨ ਵਿੱਚ ਗੁਰਪ੍ਰੀਤ ਸਿੰਘ ਉਰਫ ਗੋਪੀ ਮਾਹਲ ਦੇ ਕਤਲ ਦਾ ਦੋਸ਼ੀ ਹੈ, ਜੋ ਮਾਰਚ 2024 ਵਿੱਚ ਹੋਇਆ ਸੀ। ਪੰਜਾਬ ਸਿੰਘ, ਸਤੰਬਰ 2024 ਵਿੱਚ ਫਿਰੋਜ਼ਪੁਰ ਵਿੱਚ ਹੋਏ ਤੀਹਰੇ ਕਤਲ ਦਾ ਮੁੱਖ ਦੋਸ਼ੀ ਹੈ|

ਦੱਸ ਦੇਈਏ ਕਿ ਹਨਾਂ ਦੋਵੇਂ ਵਿਅਕਤੀਆਂ ਦੇ ਕੋਲ ਵਿਆਪਕ ਅਪਰਾਧਿਕ ਇਤਿਹਾਸ ਹੈ, ਜਿਨ੍ਹਾਂ ਦੇ ਖਿਲਾਫ ਕਈ ਗੰਭੀਰ ਅਪਰਾਧ ਦਰਜ ਹਨ, ਅਤੇ ਕਥਿਤ ਤੌਰ ‘ਤੇ ਵਿਦੇਸ਼ੀ-ਅਧਾਰਤ ਗੈਂਗਸਟਰਾਂ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ।

Related Articles

Leave a Reply