BTV BROADCASTING

ਪੁਲਿਸ ਕਾਂਸਟੇਬਲ ਤੇ ਬੱਸ ਕੰਡਕਟਰ ਵਿਚਕਾਰ ਹੋਏ ਝਗੜੇ ਤੋਂ ਬਾਅਦ ਦੋਵਾਂ ਰਾਜਾਂ ਦੇ ਰੋਡਵੇਜ਼ ‘ਚ ਤਣਾਅ ਪੈਦਾ

ਪੁਲਿਸ ਕਾਂਸਟੇਬਲ ਤੇ ਬੱਸ ਕੰਡਕਟਰ ਵਿਚਕਾਰ ਹੋਏ ਝਗੜੇ ਤੋਂ ਬਾਅਦ ਦੋਵਾਂ ਰਾਜਾਂ ਦੇ ਰੋਡਵੇਜ਼ ‘ਚ ਤਣਾਅ ਪੈਦਾ

28 ਅਕਤੂਬਰ 2024: ਹਰਿਆਣਾ ਦੀ ਇੱਕ ਮਹਿਲਾ ਪੁਲਿਸ ਕਾਂਸਟੇਬਲ ਅਤੇ ਰਾਜਸਥਾਨ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਆਰਐਸਆਰਟੀਸੀ) ਦੇ ਬੱਸ ਕੰਡਕਟਰ ਵਿਚਾਲੇ ਬਹਿਸ ਦਾ ਵੀਡੀਓ ਸੋਸ਼ਲ ਮੀਡਿਆ ਦੇ ਉਪਰ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਪਰ ਹੁਣ ਇਹ ਮਾਮਲਾ ਜ਼ੋਰ ਫੜਦਾ ਨਜ਼ਰ ਆ ਰਿਹਾ ਹੈ। ਰਾਜਸਥਾਨ ਰੋਡਵੇਜ਼ V/S ਹਰਿਆਣਾ ਰੋਡਵੇਜ਼ ਸ਼ੁਰੂ ਹੋ ਗਿਆ ਹੈ। ਦੱਸ ਦੇਈਏ ਕਿ ਇਸ ਮੁੱਦੇ ਦੇ ਨਾਲ ਰਾਜਸਥਾਨ ਵਿੱਚ ਵੀ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੇ ਚਲਾਨ ਕੀਤੇ ਜਾ ਰਹੇ ਹਨ। ਹੁਣ ਤੱਕ 26 ਬੱਸਾਂ ਦੇ ਚਲਾਨ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਹਰਿਆਣਾ ਨੇ ਰਾਜਸਥਾਨ ਰੋਜ਼ਵੇਜ਼ ਦੀਆਂ 90 ਬੱਸਾਂ ਦੇ ਚਲਾਨ ਕੀਤੇ ਸਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਕਾਂਸਟੇਬਲ ਅਤੇ ਬੱਸ ਕੰਡਕਟਰ ਵਿਚਕਾਰ ਹੋਏ ਝਗੜੇ ਤੋਂ ਬਾਅਦ ਦੋਵਾਂ ਰਾਜਾਂ ਦੇ ਰੋਡਵੇਜ਼ ਵਿੱਚ ਤਣਾਅ ਪੈਦਾ ਹੋ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਰਾਜਸਥਾਨ ਨੇ ਹਰਿਆਣਾ ਦੀਆਂ 9 ਬੱਸਾਂ ਦੇ ਸਿੰਧੀ ਕੈਂਪ ਬੀ.ਐਸ. ਸਟੈਂਡ ਤੇ 17 ਬੱਸਾਂ ਦੇ ਚਲਾਨ ਸਾਡਵਾ ਮੋੜ ਵਿਖੇ ਕੀਤੇ। ਦੋਵਾਂ ਰਾਜਾਂ ਵਿੱਚ ਤੇਜ਼ੀ ਨਾਲ ਚਲਾਨ ਜਾਰੀ ਕੀਤੇ ਜਾ ਰਹੇ ਹਨ। ਹਰਿਆਣਾ ਵਿੱਚ ਜਿੱਥੇ ਕਿਤੇ ਵੀ ਆਰਐਸਆਰਟੀਸੀ ਦੀਆਂ ਬੱਸਾਂ ਨਜ਼ਰ ਆਉਂਦੀਆਂ ਹਨ, ਉਨ੍ਹਾਂ ਦੀ ਚੈਕਿੰਗ ਕਰਕੇ ਚਲਾਨ ਕੱਟੇ ਜਾ ਰਹੇ ਹਨ। ਰਾਜਸਥਾਨ ਵਿੱਚ ਵੀ ਅਜਿਹੀ ਹੀ ਸਥਿਤੀ ਹੈ। ਰਾਜਸਥਾਨ ਵਿੱਚ ਜਿੱਥੇ ਵੀ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਨਜ਼ਰ ਆਉਂਦੀਆਂ ਹਨ, ਉਨ੍ਹਾਂ ਦੇ ਚਲਾਨ ਕੱਟੇ ਜਾ ਰਹੇ ਹਨ। ਆਖਿਰ ਉਸ ਵੀਡੀਓ ‘ਚ ਅਜਿਹਾ ਕੀ ਸੀ ਜਿਸ ਤੋਂ ਬਾਅਦ ਇਹ ਸਭ ਕੁਝ ਹੋਣ ਲੱਗਾ, ਆਓ ਤੁਹਾਨੂੰ ਦੱਸਦੇ ਹੈ ਕਿ ਹੈ ਪੂਰਾ ਮਾਮਲਾ…

ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਮੁਤਾਬਕ ਹਰਿਆਣਾ ਦੀ ਇਕ ਮਹਿਲਾ ਕਾਂਸਟੇਬਲ RSRTC ਬੱਸ ‘ਚ ਸਫਰ ਕਰ ਰਹੀ ਸੀ। ਜਦੋਂ ਕੰਡਕਟਰ ਨੇ ਉਸ ਤੋਂ ਕਿਰਾਇਆ ਮੰਗਿਆ ਤਾਂ ਮਹਿਲਾ ਕਾਂਸਟੇਬਲ ਨੇ ਕਿਰਾਇਆ ਦੇਣ ਤੋਂ ਇਨਕਾਰ ਕਰ ਦਿੱਤਾ। ਬੱਸ ਕੰਡਕਟਰ ਨੇ ਕਿਹਾ- 50 ਰੁਪਏ ਕਿਰਾਇਆ ਦਿਓ ਜਾਂ ਬੱਸ ਤੋਂ ਉਤਰ ਜਾਓ। ਪਰ ਮਹਿਲਾ ਕਾਂਸਟੇਬਲ ਅੜੀ ਰਹੀ ਅਤੇ ਕਿਰਾਇਆ ਦੇਣ ਤੋਂ ਇਨਕਾਰ ਕਰ ਦਿੱਤਾ। ਕੰਡਕਟਰ ਤੋਂ ਇਲਾਵਾ ਬੱਸ ਵਿੱਚ ਮੌਜੂਦ ਕਈ ਹੋਰ ਸਵਾਰੀਆਂ ਨੇ ਵੀ ਮਹਿਲਾ ਕਾਂਸਟੇਬਲ ਨੂੰ ਬੱਸ ਦਾ ਕਿਰਾਇਆ ਦੇਣ ਲਈ ਮਨਾ ਲਿਆ ਪਰ ਉਹ ਫਿਰ ਵੀ ਨਹੀਂ ਮੰਨੀ।

ਬਹਿਸ ਦਾ ਵੀਡੀਓ ਵਾਇਰਲ ਹੋਇਆ

ਵੀਡੀਓ ‘ਚ ਬੱਸ ਕੰਡਕਟਰ ਨੂੰ ਵਾਰ-ਵਾਰ ਇਹ ਕਹਿੰਦੇ ਹੋਏ ਦੇਖਿਆ ਗਿਆ, ‘ਜਾਂ ਤਾਂ ਕਿਰਾਇਆ ਦਿਓ ਜਾਂ ਬੱਸ ਤੋਂ ਉਤਰ ਜਾਓ।’ ਇਸ ਤੋਂ ਬਾਅਦ ਕੰਡਕਟਰ ਨੇ ਆਪਣੀ ਸੀਟੀ ਵਜਾਈ ਅਤੇ ਡਰਾਈਵਰ ਨੂੰ ਬੱਸ ਰੋਕਣ ਲਈ ਕਿਹਾ। ਪਰ ਮਹਿਲਾ ਕਾਂਸਟੇਬਲ ਬੱਸ ਤੋਂ ਨਹੀਂ ਉਤਰੀ ਅਤੇ ਕਿਰਾਇਆ ਨਾ ਦੇਣ ‘ਤੇ ਕੰਡਕਟਰ ਨਾਲ ਬਹਿਸ ਕਰਦੀ ਰਹੀ। ਇਸ ‘ਤੇ ਕੰਡਕਟਰ ਨੇ ਉਸ ਨੂੰ ਕਈ ਵਾਰ ਕਿਹਾ, ‘ਤੁਸੀਂ ਪੈਸੇ ਕਿਉਂ ਨਹੀਂ ਦਿੰਦੇ?’ ਜੇ ਤੁਸੀਂ ਸਫ਼ਰ ਕਰਨਾ ਚਾਹੁੰਦੇ ਹੋ, ਤਾਂ ਤੁਹਾਨੂੰ ਪੈਸੇ ਦੇਣੇ ਪੈਣਗੇ।’ ਇਸ ਤੋਂ ਬਾਅਦ ਇਹ ਵੀਡੀਓ ਵਾਇਰਲ ਹੋ ਗਿਆ।

Related Articles

Leave a Reply