BTV BROADCASTING

ਪੁਤਿਨ ਨੇ ਕਿਮ ਜੋਂਗ ਉਨ ਨੂੰ ਲਗਜ਼ਰੀ ਕਾਰ ਕੀਤੀ ਗਿਫਟ

ਪੁਤਿਨ ਨੇ ਕਿਮ ਜੋਂਗ ਉਨ ਨੂੰ ਲਗਜ਼ਰੀ ਕਾਰ ਕੀਤੀ ਗਿਫਟ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਕਰੀਬ 4 ਕਰੋੜ ਰੁਪਏ ਦੀ ਲਗਜ਼ਰੀ ਕਾਰ ਗਿਫਟ ਕੀਤੀ ਹੈ। ‘ਬਲੂਮਬਰਗ’ ਦੀ ਰਿਪੋਰਟ ਮੁਤਾਬਕ ਕਿਮ ਦੀ ਭੈਣ ਕਿਮ ਯੋ ਜੋਂਗ ਅਤੇ ਇਕ ਉੱਚ ਅਧਿਕਾਰੀ ਨੂੰ ਸੋਮਵਾਰ ਨੂੰ ਇਹ ਤੋਹਫਾ ਮਿਲਿਆ ਹੈ। ਇਸ ਤੋਂ ਬਾਅਦ ਉਨ੍ਹਾਂ ਪੁਤਿਨ ਨੂੰ ਤਾਨਾਸ਼ਾਹ ਦਾ ਸੰਦੇਸ਼ ਵੀ ਦਿੱਤਾ।

ਪੁਤਿਨ ਦਾ ਕਿਮ ਨੂੰ ਇਹ ਤੋਹਫਾ ਸੰਯੁਕਤ ਰਾਸ਼ਟਰ ਦੇ ਨਿਯਮਾਂ ਦੇ ਖਿਲਾਫ ਹੈ। ਇਸ ਦਾ ਕਾਰਨ ਇਹ ਹੈ ਕਿ ਉੱਤਰੀ ਕੋਰੀਆ ਨੂੰ ਕਿਸੇ ਵੀ ਤਰ੍ਹਾਂ ਦੀਆਂ ਲਗਜ਼ਰੀ ਚੀਜ਼ਾਂ ਦੇਣ ‘ਤੇ ਪਾਬੰਦੀ ਹੈ। ਅਜਿਹਾ ਇਸ ‘ਤੇ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਹੋਇਆ ਹੈ। ਯੂਕਰੇਨ ‘ਤੇ ਹਮਲੇ ਤੋਂ ਬਾਅਦ ਰੂਸ ‘ਤੇ ਕਈ ਪਾਬੰਦੀਆਂ ਹਨ।

Related Articles

Leave a Reply