BTV BROADCASTING

ਪੁਣੇ ਕਾਰ ਹਾਦਸਾ: ਪੋਰਸ਼ ਮਾਮਲੇ ‘ਚ ਇਕ ਹੋਰ ਖੁਲਾਸਾ, ਦਾਦੇ ਦੇ ਭਰੋਸੇ ਤੋਂ ਬਾਅਦ ਦੋਸ਼ੀ ਨਾਬਾਲਗ ਨੂੰ ਮਿਲੀ ਜ਼ਮਾਨਤ

ਪੁਣੇ ਕਾਰ ਹਾਦਸਾ: ਪੋਰਸ਼ ਮਾਮਲੇ ‘ਚ ਇਕ ਹੋਰ ਖੁਲਾਸਾ, ਦਾਦੇ ਦੇ ਭਰੋਸੇ ਤੋਂ ਬਾਅਦ ਦੋਸ਼ੀ ਨਾਬਾਲਗ ਨੂੰ ਮਿਲੀ ਜ਼ਮਾਨਤ

18 ਮਈ ਨੂੰ ਮਹਾਰਾਸ਼ਟਰ ਦੇ ਪੁਣੇ ਵਿੱਚ ਇੱਕ ਤੇਜ਼ ਰਫ਼ਤਾਰ ਪੋਰਸ਼ ਕਾਰ ਨੇ ਦੋ ਬਾਈਕ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਸੀ। ਇਸ ਟੱਕਰ ‘ਚ ਦੋ ਬਾਈਕ ਸਵਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੁਣ ਇਸ ਮਾਮਲੇ ‘ਚ ਕਾਰ ਚਲਾ ਰਹੇ 17 ਸਾਲਾ ਨਾਬਾਲਗ ਲੜਕੇ ਨੂੰ ਜ਼ਮਾਨਤ ਮਿਲ ਗਈ ਹੈ। ਲੜਕੇ ਦੇ ਦਾਦਾ ਦੇ ਭਰੋਸੇ ਅਤੇ 7500 ਰੁਪਏ ਦੇ ਮੁਚੱਲਕੇ ‘ਤੇ ਜ਼ਮਾਨਤ ਦਿੱਤੀ ਗਈ। ਦੱਸ ਦੇਈਏ ਕਿ ਦਾਦਾ ਜੀ ਨੇ ਨਾਬਾਲਗ ਨੂੰ ਮਾੜੀ ਸੰਗਤ ਤੋਂ ਦੂਰ ਰੱਖਣ ਦਾ ਭਰੋਸਾ ਦਿੱਤਾ ਹੈ।

ਇਹ ਮਾਮਲਾ ਹੈ
ਹਾਦਸੇ ਦੇ ਸਮੇਂ ਨਾਬਾਲਗ ਸ਼ਰਾਬ ਦੇ ਨਸ਼ੇ ‘ਚ ਸੀ ਅਤੇ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆਪਣੇ ਪਿਤਾ ਦੀ ਪੋਰਸ਼ ਕਾਰ ਚਲਾ ਰਿਹਾ ਸੀ। ਇਸ ਹਾਦਸੇ ਵਿੱਚ ਮੱਧ ਪ੍ਰਦੇਸ਼ ਦੇ ਦੋ ਇੰਜਨੀਅਰ ਅਨੀਸ਼ ਅਵਾਡੀਆ (ਪੁਰਸ਼) ਅਤੇ ਅਸ਼ਵਨੀ ਕੋਸਟਾ (ਮਹਿਲਾ) ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਕਾਰ ਪੁਣੇ ਦੇ ਇੱਕ ਅਮੀਰ ਬਿਲਡਰ ਦਾ ਨਾਬਾਲਗ ਪੁੱਤਰ ਚਲਾ ਰਿਹਾ ਸੀ। ਹਾਦਸੇ ਤੋਂ ਬਾਅਦ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਸ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਬਾਅਦ ਵਿਚ ਉਸ ਨੂੰ ਜੁਵੇਨਾਈਲ ਜਸਟਿਸ ਬੋਰਡ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਕੁਝ ਘੰਟਿਆਂ ਬਾਅਦ ਜ਼ਮਾਨਤ ਦੇ ਦਿੱਤੀ ਗਈ।

ਪੁਲਸ ਨੇ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਦੀ ਦਰਮਿਆਨੀ ਰਾਤ ਨੂੰ ਦੋਸ਼ੀ ਨੌਜਵਾਨ ਰਾਤ 9.30 ਤੋਂ 1 ਵਜੇ ਦੇ ਵਿਚਕਾਰ ਆਪਣੇ ਦੋਸਤਾਂ ਨਾਲ ਦੋ ਬਾਰਾਂ ‘ਚ ਗਿਆ ਅਤੇ ਉਥੇ ਕਥਿਤ ਤੌਰ ‘ਤੇ ਸ਼ਰਾਬ ਪੀਤੀ।

Related Articles

Leave a Reply