ਪਾਰਟੀ ਕਬੇਕੂਆ ਨੇ ਪ੍ਰੋਵਿੰਸ ਵਿੱਚ ਇਮੀਗ੍ਰੇਸ਼ਨ ਨੂੰ ਘਟਾਉਣ ਲਈ ਇੱਕ ਨਵੀਂ ਰਣਨੀਤੀ ਦੇ ਹਿੱਸੇ ਵਜੋਂ, ਕਬੇਕ ਵਿੱਚ ਅਸਥਾਈ ਪ੍ਰਵਾਸੀ ਕਾਮਿਆਂ ਨੂੰ ਰੋਬੋਟ ਅਤੇ ਆਟੋਮੇਸ਼ਨ ਨਾਲ ਬਦਲਣ ਦਾ ਪ੍ਰਸਤਾਵ ਰੱਖਿਆ ਹੈ।
ਪਾਰਟੀ ਦੇ ਆਗੂ ਪੌਲ ਸੇਂਟ-ਪੀਏਰ ਪਲਾਮੌਂਡੌਨ ਨੇ ਦਲੀਲ ਦਿੱਤੀ ਹੈ ਕਿ ਮਜ਼ਦੂਰਾਂ ਦੀ ਘਾਟ ਨੂੰ ਹੱਲ ਕਰਨ ਲਈ ਇਮੀਗ੍ਰੇਸ਼ਨ ਇੱਕ ਟਿਕਾਊ ਹੱਲ ਨਹੀਂ ਹੈ ਅਤੇ ਸੁਝਾਅ ਦਿੱਤਾ ਹੈ ਕਿ ਕਿਊਬਿਕ ਨੂੰ ਜਾਪਾਨ ਅਤੇ ਚੀਨ ਵਰਗੇ ਦੇਸ਼ਾਂ ਵਿੱਚ ਆਟੋਮੇਸ਼ਨ ਤਰੱਕੀ ਵੱਲ ਧਿਆਨ ਦੇਣਾ ਚਾਹੀਦਾ ਹੈ।
ਦੱਸਦਈਏ ਕਿ ਪਾਰਟੀ ਦਾ ਇਹ ਨੀਤੀ ਪੱਤਰ, ਬੀਤੇ ਦਿਨ ਜਾਰੀ ਕੀਤਾ ਗਿਆ, ਜੋ ਗੈਰ-ਸਥਾਈ ਨਿਵਾਸੀਆਂ ਨੂੰ 6 ਲੱਖ ਤੋਂ ਘਟਾ ਕੇ 2 ਲੱਖ, 50 ਹਜ਼ਾਰ ਅਤੇ ਤਿੰਨ ਲੱਖ ਦੇ ਵਿਚਕਾਰ ਕਰਨ ਦੀ ਮੰਗ ਕਰਦਾ ਹੈ।
ਇਸ ਵਿੱਚ ਨਿਰਮਾਣ ਅਤੇ ਪ੍ਰਚੂਨ ਵਰਗੇ ਕਰਮਚਾਰੀਆਂ ਦੀ ਘਾਟ ਦਾ ਸਾਹਮਣਾ ਕਰ ਰਹੇ ਸੈਕਟਰਾਂ ਵਿੱਚ ਸਵੈਚਾਲਨ ਨੂੰ ਸਮਰਥਨ ਦੇਣ ਲਈ ਇੱਕ ਸਮਰਪਿਤ ਫੰਡ ਦੀਆਂ ਯੋਜਨਾਵਾਂ ਵੀ ਸ਼ਾਮਲ ਹਨ।
ਇਸ ਦੌਰਾਨ ਸੇਂਟ-ਪੀਏਰ ਪਲਾਮੌਂਡੋਨ ਨੇ ਦਲੀਲ ਦਿੱਤੀ ਹੈ ਕਿ ਕਿਊਬਿਕ ਦੀ ਮੌਜੂਦਾ ਇਮੀਗ੍ਰੇਸ਼ਨ ਪ੍ਰਣਾਲੀ ਰਿਹਾਇਸ਼ ‘ਤੇ ਦਬਾਅ ਪਾਉਂਦੀ ਹੈ ਅਤੇ ਫ੍ਰੈਂਚ ਭਾਸ਼ਾ ਨੂੰ ਖਤਮ ਕਰਨ ਦੇ ਜੋਖਮਾਂ ਨੂੰ ਵੀ ਦਰਸਾਉਂਦੀ ਹੈ।
ਉਨ੍ਹਾਂ ਨੇ ਸਥਾਈ ਪ੍ਰਵਾਸੀਆਂ ਦੀ ਗਿਣਤੀ 50,000 ਤੋਂ ਘਟਾ ਕੇ 35,000 ਪ੍ਰਤੀ ਸਾਲ ਕਰਨ ਦਾ ਵੀ ਪ੍ਰਸਤਾਵ ਕੀਤਾ ਹੈ।
ਆਗੂ ਦਾ ਮੰਨਣਾ ਹੈ ਕਿ ਕਿਊਬਿਕ ਲਈ ਇੱਕ ਟਿਕਾਊ ਇਮੀਗ੍ਰੇਸ਼ਨ ਮਾਡਲ ਤਾਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਕਰ ਸੂਬਾ ਕੈਨੇਡਾ ਤੋਂ ਆਜ਼ਾਦ ਹੋ ਜਾਂਦਾ ਹੈ।