BTV BROADCASTING

Watch Live

ਪਾਕਿਸਤਾਨ: ਪੈਸਿਆਂ ਦੀ ਕਮੀ ਕਾਰਨ ਆਪਣੀ ਧੀ ਦਾ ਇਲਾਜ ਨਹੀਂ ਕਰਵਾ ਸਕਿਆ ਪਿਤਾ, ਫ਼ਿਰ ਚੁੱਕਿਆ ਖੌਫ਼ਨਾਕ ਕਦਮ

ਪਾਕਿਸਤਾਨ: ਪੈਸਿਆਂ ਦੀ ਕਮੀ ਕਾਰਨ ਆਪਣੀ ਧੀ ਦਾ ਇਲਾਜ ਨਹੀਂ ਕਰਵਾ ਸਕਿਆ ਪਿਤਾ, ਫ਼ਿਰ ਚੁੱਕਿਆ ਖੌਫ਼ਨਾਕ ਕਦਮ

ਪਾਕਿਸਤਾਨ ਵਿੱਚ ਆਰਥਿਕ ਸੰਕਟ ਦਾ ਦੌਰ ਚੱਲ ਰਿਹਾ ਹੈ। ਇਸ ਦੌਰਾਨ ਥਰੂਸ਼ਾਹ ਤੋਂ ਇਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਪੈਸੇ ਦੀ ਘਾਟ ਕਾਰਨ ਪਿਤਾ ਆਪਣੀ ਧੀ ਦਾ ਇਲਾਜ ਨਹੀਂ ਕਰਵਾ ਸਕਿਆ, ਜਿਸ ਕਾਰਨ ਉਸ ਨੇ ਆਪਣੀ 15 ਦਿਨਾਂ ਦੀ ਧੀ ਨੂੰ ਜ਼ਿੰਦਾ ਹੀ ਦੱਬ ਦਿੱਤਾ। ਪੁਲੀਸ ਨੇ ਮੁਲਜ਼ਮ ਪਿਤਾ ਦੀ ਪਛਾਣ ਤਇਅਬ ਵਜੋਂ ਕੀਤੀ ਹੈ। ਦੋਸ਼ੀ ਪਿਤਾ ਨੇ ਆਰਥਿਕ ਤੰਗੀ ਦਾ ਹਵਾਲਾ ਦਿੰਦੇ ਹੋਏ ਦੋਸ਼ ਕਬੂਲ ਕਰ ਲਿਆ।

ਮੁਲਜ਼ਮ ਨੇ ਦੱਸਿਆ ਕਿ ਉਸ ਨੇ ਨਵਜੰਮੇ ਬੱਚੇ ਨੂੰ ਦਫ਼ਨਾਉਣ ਤੋਂ ਪਹਿਲਾਂ ਇੱਕ ਬੋਰੀ ਵਿੱਚ ਰੱਖਿਆ ਸੀ। ਤਇਅਬ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸਥਾਨਕ ਮੀਡੀਆ ਮੁਤਾਬਕ ਅਧਿਕਾਰੀਆਂ ਨੇ ਕਿਹਾ ਕਿ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਪ੍ਰਕਿਰਿਆਵਾਂ ਰਾਹੀਂ ਫੋਰੈਂਸਿਕ ਜਾਂਚ ਲਈ ਖੋਲ੍ਹਿਆ ਜਾਵੇਗਾ।

ਇਕ ਹੋਰ ਘਟਨਾ ਵਿਚ ਲਾਹੌਰ ਦੇ ਡਿਫੈਂਸ ਬੀ ਖੇਤਰ ਵਿਚ ਪਤੀ-ਪਤਨੀ ਨੇ 13 ਸਾਲਾ ਘਰੇਲੂ ਨੌਕਰ ਨਾਲ ਬਦਸਲੂਕੀ ਕੀਤੀ। ਮੁਲਜ਼ਮ ਨੇ ਨੌਕਰਾਣੀ ਦੇ ਕੱਪੜੇ ਲਾਹ ਦਿੱਤੇ ਅਤੇ ਉਸ ਨਾਲ ਕੁੱਟਮਾਰ ਵੀ ਕੀਤੀ। ਪੀੜਤਾ ਦੀ ਮਾਂ ਨੇ ਮੁਲਜ਼ਮ ਹਸਮ ਖ਼ਿਲਾਫ਼ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲੀਸ ਨੇ ਇਸ ਘਟਨਾ ਦੇ ਸਬੰਧ ਵਿੱਚ ਹਾਸਮ ਨੂੰ ਹਿਰਾਸਤ ਵਿੱਚ ਲਿਆ ਹੈ। ਉਸ ਦੀ ਪਤਨੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਐਫਆਈਆਰ ਮੁਤਾਬਕ ਪੀੜਤ ਤਹਿਰੀਮ ਦਾ ਲਗਾਤਾਰ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਸੀ। ਚੋਰੀ ਦੇ ਸ਼ੱਕ ‘ਚ ਉਸ ਦੇ ਕੱਪੜੇ ਉਤਾਰ ਦਿੱਤੇ ਗਏ ਅਤੇ ਉਸ ਦੀ ਕੁੱਟਮਾਰ ਵੀ ਕੀਤੀ ਗਈ। ਪੀੜਤਾ ਦੀ ਮਾਂ ਨੇ ਦੱਸਿਆ ਕਿ ਉਸ ਦੀ ਧੀ ਦੇ ਹੱਥ ਅਤੇ ਨੱਕ ਵਿੱਚ ਫਰੈਕਚਰ ਹੋ ਗਿਆ ਹੈ। ਐਸਪੀ ਕੈਂਟ ਨੇ ਭਰੋਸਾ ਦਿਵਾਇਆ ਕਿ ਇਸ ਘਟਨਾ ਵਿੱਚ ਸ਼ਾਮਲ ਸਾਰੇ ਜਿੰਮੇਵਾਰਾਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇਗਾ।

Related Articles

Leave a Reply