1 ਫਰਵਰੀ 2024: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲੰਘੇ ਬੁੱਧਵਾਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਚ ਦੋਸ਼ੀ ਪਾਇਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਮਾਮਲੇ ਚ 14 ਸਾਲ ਦੀ ਸਜ਼ਾ ਸੁਣਾਈ ਗਈ, ਜੋ ਕਿ ਸੰਸਦੀ ਚੋਣਾਂ ਵਿੱਚ ਇਮਰਾਨ ਖਾਨ ਦੀ ਸੱਤਾ ਵਿੱਚ ਵਾਪਸੀ ਦੀ ਕੋਸ਼ਿਸ਼ ਕਰਨ ਤੋਂ ਕੁਝ ਦਿਨ ਪਹਿਲਾਂ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਨੂੰ ਇੱਕ ਹੋਰ ਝਟਕਾ ਹੈ। ਦੱਸਦਈਏ ਕਿ ਇਮਰਾਨ ਖਾਨ ਦੀ ਇਹ ਦੂਜੇ ਦਿਨ ਚ ਦੂਜੀ ਸਜ਼ਾ ਦੀ ਪੇਸ਼ੀ ਸੀ ਜਿਸ ਵਿੱਚ ਸਾਬਕਾ ਪੀਐੱਮ ਨੂੰ 14 ਸਾਲ ਦੀ ਸਜ਼ਾ ਹੋਈ ਹੈ ਇਸ ਤੋਂ ਪਹਿਲਾਂ ਇਮਰਾਨ ਖਾਨ ਨੂੰ ਓਫੀਸ਼ੀਅਲ ਸੀਕ੍ਰੇਟ ਦਸਤਾਵੇਜ਼ ਲੀਕ ਕਰਨ ਦੇ ਮਾਮਲੇ ਚ 10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਮਰਾਨ ਖਾਨ ਦੇ ਨਾਲ-ਨਾਲ ਉਸਦੀ ਪਤਨੀ, ਬੁਸ਼ਰਾ ਬੀਬੀ ਨੂੰ ਵੀ ਲੰਘੇ ਬੁੱਧਵਾਰ ਨੂੰ ਦੋਸ਼ੀ ਠਹਿਰਾਇਆ ਗਿਆ, ਜਿਸ ‘ਤੇ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਰਾਜ ਦੇ ਤੋਹਫ਼ੇ ਰੱਖਣ ਅਤੇ ਵੇਚਣ ਦਾ ਦੋਸ਼ ਲਗਾਇਆ ਗਿਆ ਜਦੋਂ ਉਹ ਸੱਤਾ ਵਿੱਚ ਸੀ। ਇਸਦੇ ਨਾਲ ਹੀ ਇਮਰਾਨ ਖਾਨ ਦੀ ਕੈਦ ਦੀ ਸਜ਼ਾ ਤੋਂ ਇਲਾਵਾ, ਖਾਨ ਨੂੰ 10 ਸਾਲਾਂ ਲਈ ਕਿਸੇ ਵੀ ਜਨਤਕ ਅਹੁਦੇ ‘ਤੇ ਰਹਿਣ ਲਈ ਅਯੋਗ ਕਰਾਰ ਦਿੱਤਾ ਗਿਆ।