BTV BROADCASTING

Watch Live

ਪਾਕਿਸਤਾਨ ਦੇ ਪੱਛਮੀ ਇਲਾਕੇ ਵਿੱਚ 31 ਲੋਕਾਂ ਦੀ ਹੱਤਿਆ,12 ਬਗਾਵਤੀ ਵੀ ਮਾਰੇ ਗਏ।

ਪਾਕਿਸਤਾਨ ਦੇ ਪੱਛਮੀ ਇਲਾਕੇ ਵਿੱਚ 31 ਲੋਕਾਂ ਦੀ ਹੱਤਿਆ,12 ਬਗਾਵਤੀ ਵੀ ਮਾਰੇ ਗਏ।

ਪਾਕਿਸਤਾਨੀ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਦੱਖਣ-ਪੱਛਮੀ ਪਾਕਿਸਤਾਨ ਵਿੱਚ ਦੋ ਵੱਖ-ਵੱਖ ਹਮਲਿਆਂ ਵਿੱਚ ਬੰਦੂਕਧਾਰੀਆਂ ਨੇ ਘੱਟੋ-ਘੱਟ 31 ਲੋਕਾਂ ਦੀ ਹੱਤਿਆ ਕਰ ਦਿੱਤੀ। ਇਸ ਤੋਂ ਇਲਾਵਾ, ਸੁਰੱਖਿਆ ਬਲਾਂ ਦੁਆਰਾ 12 ਵਿਦਰੋਹੀਆਂ ਨੂੰ ਵੀ ਮਾਰ ਦਿੱਤਾ ਗਿਆ, ਜਿਸ ਨਾਲ ਬਲੋਚਿਸਤਾਨ ਸੂਬੇ ਵਿੱਚ ਇਹ ਸਭ ਤੋਂ ਘਾਤਕ ਦਿਨਾਂ ਵਿੱਚੋਂ ਇੱਕ ਬਣ ਗਿਆ। ਰਿਪੋਰਟ ਮੁਤਾਬਕ ਬਲੋਚਿਸਤਾਨ ਦੇ ਮੁਸਾਖੈਲ ਵਿੱਚ ਬੱਸਾਂ, ਵਾਹਨਾਂ ਅਤੇ ਟਰੱਕਾਂ ਵਿੱਚੋਂ 23 ਲੋਕਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ। ਜਿਥੇ ਹਮਲਾਵਰਾਂ ਨੇ ਫਰਾਰ ਹੋਣ ਤੋਂ ਪਹਿਲਾਂ ਘੱਟੋ-ਘੱਟ 10 ਵਾਹਨਾਂ ਨੂੰ ਵੀ ਸਾੜ ਦਿੱਤਾ। ਉਥੇ ਹੀ ਕਲਾਤ ਜ਼ਿਲ੍ਹੇ ਵਿੱਚ ਇੱਕ ਹੋਰ ਹਮਲੇ ਵਿੱਚ ਚਾਰ ਪੁਲੀਸ ਅਧਿਕਾਰੀਆਂ ਅਤੇ ਪੰਜ ਰਾਹਗੀਰਾਂ ਸਮੇਤ ਨੌਂ ਲੋਕ ਮਾਰੇ ਗਏ। ਬੋਲਾਨ ਵਿੱਚ ਛੇ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਹਨ, ਜਿੱਥੇ ਵਿਦਰੋਹੀਆਂ ਨੇ ਇੱਕ ਰੇਲਵੇ ਟਰੈਕ ਨੂੰ ਵੀ ਉਡਾ ਦਿੱਤਾ। ਇਹਨਾਂ ਹੀ ਨਹੀਂ ਵਿਦਰੋਹੀਆਂ ਨੇ ਮਸਤੁੰਗ ਵਿਚ ਇਕ ਪੁਲਿਸ ਸਟੇਸ਼ਨ ‘ਤੇ ਹਮਲਾ ਕੀਤਾ ਅਤੇ ਗਵਾਦਰ ਵਿਚ ਵਾਹਨਾਂ ਨੂੰ ਸਾੜ ਦਿੱਤਾ, ਹਾਲਾਂਕਿ ਇਨ੍ਹਾਂ ਹਮਲਿਆਂ ਵਿਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਫੌਜ ਨੇ ਦੱਸਿਆ ਕਿ ਹਮਲਿਆਂ ਦਾ ਜਵਾਬ ਦਿੰਦੇ ਹੋਏ 14 ਸੁਰੱਖਿਆ ਬਲ ਮਾਰੇ ਗਏ। ਇਹ ਮਰਨ ਵਾਲਿਆਂ ਦੀ ਕੁੱਲ ਗਿਣਤੀ ਵਿੱਚ ਸ਼ਾਮਲ ਹੈ। ਜਾਣਕਾਰੀ ਮੁਤਾਬਕ ਮੁਸਾਖੈਲ ਵਿੱਚ ਹਮਲੇ ਉਦੋਂ ਹੋਏ ਜਦੋਂ ਪਾਬੰਦੀਸ਼ੁਦਾ ਬਲੂਚ ਲਿਬਰੇਸ਼ਨ ਆਰਮੀ ਵੱਖਵਾਦੀ ਸਮੂਹ ਨੇ ਸੁਰੱਖਿਆ ਬਲਾਂ ‘ਤੇ ਯੋਜਨਾਬੱਧ ਹਮਲਿਆਂ ਕਾਰਨ ਲੋਕਾਂ ਨੂੰ ਹਾਈਵੇਅ ਤੋਂ ਬਚਣ ਦੀ ਚੇਤਾਵਨੀ ਦਿੱਤੀ ਸੀ। ਹਾਲਾਂਕਿ ਇਹਨਾਂ ਹਮਲਿਆਂ ਦੀ ਜ਼ਿੰਮੇਵਾਰੀ ਦਾ ਤੁਰੰਤ ਕੋਈ ਦਾਅਵਾ ਨਹੀਂ ਕੀਤਾ ਗਿਆ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਗ੍ਰਹਿ ਮੰਤਰੀ ਨਕਵੀ ਨੇ ਹਮਲਿਆਂ ਦੀ ਨਿੰਦਾ ਕੀਤੀ ਹੈ ਅਤੇ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇਣ ਦਾ ਵਾਅਦਾ ਕੀਤਾ ਹੈ।

Related Articles

Leave a Reply