BTV BROADCASTING

ਪਾਕਿਸਤਾਨੀ ਸਮਗਲਰ ਨਾਲ ਸਬੰਧ ਰੱਖਣ ਵਾਲਾ ਇੱਕ ਨੌਜਵਾਨ ਇਕ ਕਿਲੋ ਹੀਰੋਇਨ ਸਮੇਤ ਗ੍ਰਿਫਤਾਰ

ਪਾਕਿਸਤਾਨੀ ਸਮਗਲਰ ਨਾਲ ਸਬੰਧ ਰੱਖਣ ਵਾਲਾ ਇੱਕ ਨੌਜਵਾਨ ਇਕ ਕਿਲੋ ਹੀਰੋਇਨ ਸਮੇਤ ਗ੍ਰਿਫਤਾਰ

ਪਾਕਿਸਤਾਨੀ ਤਸਕਰਾਂ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਾਉਣ ਵਾਲੇ ਇੱਕ ਨੌਜਵਾਨ ਨੂੰ ਗੁਰਦਾਸਪੁਰ ਪੁਲਿਸ ਨੇ ਕਰੋੜਾਂ ਰੁਪਏ ਦੀ ਹੈਰੋਇਨ ਨਾਲ ਕਾਬੂ ਕੀਤਾ ਹੈ ਜਦਕਿ ਮਾਮਲੇ ਵਿੱਚ ਇੱਕ ਹੋਰ ਨੌਜਵਾਨ ਜਿਸ ਦੇ ਸਬੰਧ ਸਿੱਧੇ ਸਿੱਧੇ ਪਾਕਿਸਤਾਨੀ ਸਮਗਲਰ ਨਾਲ ਹਨ ਨੂੰ ਫੜਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ । ਦੱਸਿਆ ਗਿਆ ਹੈ ਕਿ ਇਹ ਦੋਵੇ ਮੋਬਾਈਲ ਰਾਹੀਂ ਪਾਕਿਸਤਾਨ ਗੱਲ ਕਰਕੇ ਹੈਰੋਇਨ ਦੀ ਖੇਪ ਮੰਗਾਉਂਦੇ ਸਨ ਅਤੇ ਇਹਨਾਂ ਦੇ ਸਬੰਧ ਪਾਕਿਸਤਾਨ ਦੇ ਨਾਮੀ ਤਸਕਰ ਸਿਕੰਦਰ ਨਾਲ ਦੱਸੇ ਜਾ ਰਹੇ ਹਨ । ਗ੍ਰਿਫਤਾਰ ਕੀਤੇ ਗਏ ਨੌਜਵਾਨ ਦਾ ਚਾਰ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਇਸ ਤੋਂ ਪੁੱਛਕਿਛ ਕੀਤੀ ਜਾ ਰਹੀ ਹੈ।  

Related Articles

Leave a Reply