ਪਠਾਨਕੋਟ ਦੇ ਸਰਹੱਦੀ ਇਲਾਕੇ ਵਿੱਚ ਇੱਕ ਸ਼ੱਕੀ ਵਿਅਕਤੀ ਫਿਰ ਦੇਖਿਆ ਗਿਆ ਹੈ। ਇਸ ਤੋਂ ਬਾਅਦ ਪੁਲਿਸ ਅਤੇ ਮਾਰੂ ਕਮਾਂਡੋਜ਼ ਵੱਲੋਂ ਇਲਾਕੇ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ ਜਾ ਰਹੀ ਹੈ।
ਇੱਕ ਦਿਨ ਪਹਿਲਾਂ ਵੀ ਹਲਕਾ ਭੋਆ ਦੇ ਪਿੰਡ ਰਾਮਕਲਵਾਂ ਵਿੱਚ ਇੱਕ ਔਰਤ ਨੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਸੀ। ਵੀਰਵਾਰ ਰਾਤ ਨੂੰ ਵੀ ਇਕ ਔਰਤ ਨੇ ਸ਼ੱਕੀ ਵਿਅਕਤੀ ਨੂੰ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ। ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ ਤੱਕ ਪੁਲਿਸ ਨੇ ਸਰਹੱਦੀ ਖੇਤਰ ਦੀ ਤਲਾਸ਼ੀ ਲਈ।
ਇਹ ਇਲਾਕਾ ਭਾਰਤ-ਪਾਕਿਸਤਾਨ ਸਰਹੱਦ ਤੋਂ ਪੰਜ ਕਿਲੋਮੀਟਰ ਦੀ ਦੂਰੀ ‘ਤੇ ਹੈ ਜਿੱਥੇ ਦੋ ਵਾਰ ਸ਼ੱਕੀਆਂ ਦੀ ਆਵਾਜਾਈ ਦੇਖੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਖੋਜ ਵਿੱਚ ਡਰੋਨ ਅਤੇ ਡੌਗ ਸਕੁਐਡ ਟੀਮ ਦੀ ਵੀ ਮਦਦ ਲਈ ਹੈ। ਡਰੋਨ ਦੀ ਵਰਤੋਂ ਕਰਕੇ ਸੰਘਣੇ ਜੰਗਲਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਕੁੱਤਿਆਂ ਦੁਆਰਾ ਸ਼ੱਕੀ ਵਿਅਕਤੀਆਂ ਦੇ ਪੈਰਾਂ ਦੇ ਨਿਸ਼ਾਨ ਲਏ ਜਾ ਰਹੇ ਹਨ ਤਾਂ ਜੋ ਪੁਲਿਸ ਨੂੰ ਸ਼ੱਕੀ ਵਿਅਕਤੀਆਂ ਬਾਰੇ ਕੋਈ ਸੁਰਾਗ ਮਿਲ ਸਕੇ।