ਪਟਿਆਲਾ ਦੇ ਨੇੜਲੇ ਪਿੰਡ ਅਬਾਦੀ ਕਰਤਾਰਪੁਰ ਚਰਾਸੋਂ ‘ਚ ਮਨਰੇਗਾ ਮੇਟ ਬਦਲਣ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ | ਜਿਸ ਵਿੱਚ ਪੁਰਾਣੇ ਮੇਟ ਦੇ ਵਲੋਂ ਨਵੇਂ ਬਣੇ ਮੇਟ ਤੇ ਹਮਲਾ ਕਰਵਾਇਆ ਗਿਆ ਹੈ|
ਮਿਲੀ ਜਾਣਕਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕਾਫੀ ਦਿਨਾਂ ਤੋਂ ਮਨਰੇਗਾ ਦਾ ਨਵਾਂ ਮੇਟ ਬਣਾਉਣ ਦਾ ਫ਼ੈਸਲਾ ਚਲ ਰਿਹਾ ਸੀ | ਜਿਸ ਨੂੰ ਲੈ ਕੇ ਪੂਰੇ ਪਿੰਡ ਦੇ ਵਲੋਂ ਨਵਾਂ ਮੇਟ ਪ੍ਰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਨੂੰ ਬਣਾਇਆ ਗਿਆ| ਪਰ ਪੁਰਾਣਾ ਮੇਟ ਜਗਤਾਰ ਸਿੰਘ ਪੁੱਤਰ ਰਾਜਾ ਸਿੰਘ ਖੁਲੈਸ਼ੇਰ ਤੇ ਸੈਕਟਰੀ ਜਸਵਿੰਦਰ ਸਿੰਘ ਨੂੰ ਇਹ ਮਨਜੂਰ ਨਹੀਂ ਸੀ| ਜਿਸ ਨੂੰ ਲੈ ਕੇ ਪਿੰਡ ਦੇ ਵਿਚ MEMEBERS ਦੇ ਵਲੋਂ ਅੱਜ ਵੋਟਾਂ ਪਾਇਆ ਜਾਣਿਆ ਸੀ, ਜਿਸ ਦੇ ਹੱਕ ਵਿਚ ਜਿਆਦਾ ਵੋਟਾਂ ਹੋਣਗੇ ਓਹੀ ਮੇਟ ਹੋਏਗਾ, ਜਦ ਪੁਰਾਣੇ ਮੇਟ ਨੂੰ ਪਤਾ ਲੱਗਾ ਕਿ ਮੇਰੇ ਵੱਲ ਕੋਈ ਨਹੀਂ ਸਾਰੇ ਹੀ ਨਵੇਂ ਮੇਟ ਵੱਲ ਹਨ ਤਾਂ ਉਸਦੇ ਵਲੋਂ ਮਤਾ ਪਾਉਣ ਤੋਂ ਪਹਿਲਾ ਹੀ ਨਵੇਂ ਮੇਟ ਦੇ ਨਾਲ ਕੁੱਟਮਾਰ ਕੀਤੀ ਗਈ | ਦੱਸਿਆ ਜਾ ਰਿਹਾ ਹੀ ਕਿ ਇਹਨਾਂ ਵਿੱਚੋ ਮੌਜੂਦ ਜੋ ਲੋਕ ਸਨ ਉਹ ਇਸ ਪ੍ਰਕਾਰ ਹਨ, ਅਮਰਜੋਤ ਸਿੰਘ ਪੁੱਤਰ ਬਲਬੀਰ ਸਿੰਘ, ਮਨਿੰਦਰ ਸਿੰਘ, ਰਣਧੀਰ ਸਿੰਘ, ਮਨਪ੍ਰੀਤ ਸਿੰਘ, ਜਗਤਾਰ ਸਿੰਘ, ਨਿਰਮਲ ਸਿੰਘ, ਸਤਪਾਲ ਸਿੰਘ, ਪਵਨਪ੍ਰੀਤ ਸਿੰਘ ਇਹਨਾਂ ਲੋਕਾਂ ਦੇ ਵਲੋਂ ਪ੍ਰਦੀਪ ਸਿੰਘ ਤੇ ਹਮਲਾ ਕੀਤਾ ਗਿਆ | ਜਿਸ ਨਾਲ ਓਥੇ ਮੌਜੂਦ ਇਕ ਮੁੰਡੇ ਦਾ ਕੰਨ ਵੱਢਿਆ ਗਿਆ, ਜਿਸ ਨੂੰ ਤੁਰੰਤ ਹੀ ਨੇੜਲੇ ਹਸਪਤਾਲ ਪਟਿਆਲਾ ਰਜਿੰਦਰਾ ‘ਚ ਦਾਖ਼ਲ ਕਰਵਾਇਆ ਗਿਆ| ਜਿਸ ਦਾ ਹੁਣ ਜ਼ੇਰੇ ਇਲਾਜ ਚੱਲ ਰਿਹਾ ਹੈ| ਪੁਲਿਸ ਨੂੰ ਕਿਹਾ ਜਾ ਰਿਹ ਹੈ ਕਿ ਇਹਨਾਂ ਲੋਕਾਂ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ | ਜੋ ਕਿ ਸਿਰੇ ਦੇ ਨਸ਼ੇੜੀ ਵੀ ਦੱਸੇ ਜਾ ਰਹੇ ਹਨ|