BTV BROADCASTING

ਨੋਰਥਈਸਟ ਉਨਟੈਰੀਓ ਵਿੱਚ ਪਹਿਲੀ ਬਰਫ਼ਬਾਰੀ, ਭਾਰੀ ਮੀਂਹ ਅਤੇ ਤੇਜ਼ ਗਰਜ਼-ਤੂਫ਼ਾਨ ਦੀ ਚੇਤਾਵਨੀ ਜਾਰੀ

ਨੋਰਥਈਸਟ ਉਨਟੈਰੀਓ ਵਿੱਚ ਪਹਿਲੀ ਬਰਫ਼ਬਾਰੀ, ਭਾਰੀ ਮੀਂਹ ਅਤੇ ਤੇਜ਼ ਗਰਜ਼-ਤੂਫ਼ਾਨ ਦੀ ਚੇਤਾਵਨੀ ਜਾਰੀ

ਨੋਰਥਈਸਟ ਉਨਟੈਰੀਓ ਵਿੱਚ ਪਹਿਲੀ ਬਰਫ਼ਬਾਰੀ, ਭਾਰੀ ਮੀਂਹ ਅਤੇ ਤੇਜ਼ ਗਰਜ਼-ਤੂਫ਼ਾਨ ਦੀ ਚੇਤਾਵਨੀ ਜਾਰੀ। ਐਨਵਾਇਰਮੈਂਟ ਕੈਨੇਡਾ ਨੇ ਨੋਰਥਈਸਟ ਓਨਟਾਰੀਓ ਵਿੱਚ ਮੌਸਮ ਚੇਤਾਵਨੀਆਂ ਜਾਰੀ ਕੀਤੀਆਂ ਹਨ ਕਿਉਂਕਿ ਗੰਭੀਰ ਮੌਸਮ ਦੀ ਸੰਭਾਵਨਾ ਹੈ, ਜਿਸ ਵਿੱਚ ਗਰਜ, ਭਾਰੀ ਮੀਂਹ, ਅਤੇ ਖੇਤਰ ਵਿੱਚ ਪਹਿਲੀ ਮਹੱਤਵਪੂਰਨ ਬਰਫ਼ਬਾਰੀ ਸ਼ਾਮਲ ਹੈ।ਟਿਮਿੰਸ ਅਤੇ ਵਾਵਾ ਵਰਗੇ ਖੇਤਰਾਂ ਵਿੱਚ 10 ਸੈਂਟੀਮੀਟਰ ਤੱਕ ਬਰਫ਼ ਇਕੱਠੀ ਹੋ ਸਕਦੀ ਹੈ, ਜਿੱਥੇ ਅੱਜ ਰਾਤ ਤੱਕ ਤਾਪਮਾਨ 18 ਡਿਗਰੀ ਸੈਲਸੀਅਸ ਤੋਂ -4 ਡਿਗਰੀ ਸੈਲਸੀਅਸ ਤੱਕ ਹੇਠਾਂ ਜਾਣਾ ਤੈਅ ਹੈ।ਐਨਵਾਇਰਮੈਂਟ ਕੈਨੇਡਾ ਮੁਤਾਬਕ ਤੂਫਾਨ ਦੇ ਵੱਖੋ-ਵੱਖਰੇ ਹਾਲਾਤ ਲਿਆਉਣ ਦੀ ਉਮੀਦ ਹੈ, ਜਿਸ ਵਿੱਚ ਅੱਜ ice pellets ਜਾਂ freezing rain ਸ਼ਾਮਲ ਹੈ, ਅਤੇ ਸ਼ੁੱਕਰਵਾਰ ਨੂੰ ਬਰਫ਼ਬਾਰੀ ਦੇ ਰੂਪ ਵਿੱਚ ਜਾਰੀ ਰਹਿਣ ਦੀ ਉਮੀਦ ਹੈ।ਵਾਵਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਤੇਜ਼ ਹਵਾਵਾਂ ਅਤੇ ਗੜਿਆਂ ਦੇ ਨਾਲ ਇੱਕ ਗੰਭੀਰ ਗਰਜ਼-ਤੂਫ਼ਾਨ ਦੀ ਵੀ ਚੇਤਾਵਨੀ ਦਿੱਤੀ ਗਈ ਹੈ, ਪਰ ਸਿਸਟਮ ਉੱਤਰ-ਪੂਰਬ ਵੱਲ ਵਧਣ ਨਾਲ ਚੇਤਾਵਨੀਆਂ ਬਦਲ ਸਕਦੀਆਂ ਹਨ।ਮੁਸਾਫਰਾਂ ਲਈ, ਐਨਵਾਇਰਮੈਂਟ ਕੈਨੇਡਾ ਨੇ ਸੰਭਾਵੀ ਤੌਰ ‘ਤੇ ਖਤਰਨਾਕ ਸੜਕਾਂ ਦੀਆਂ ਸਥਿਤੀਆਂ ਬਾਰੇ ਚੇਤਾਵਨੀ ਦਿੱਤੀ ਹੈ, ਜਿਸ ਵਿੱਚ ਬਰਫ਼ ਅਤੇ low visibility ਸ਼ਾਮਲ ਹੈ।ਇਸ ਤੋਂ ਇਲਾਵਾ, ਸੂ ਸੇਂਟ ਮਰੀ ਤੋਂ ਮੈਸੀ ਤੱਕ ਮੀਂਹ ਦੀ ਚੇਤਾਵਨੀ ਸਰਗਰਮ ਹੈ। ਜਿੱਥੇ ਸ਼ੁੱਕਰਵਾਰ ਸਵੇਰ ਤੱਕ 60 ਮਿਲੀਮੀਟਰ ਤੱਕ ਦਾ ਮੀਂਹ ਅਚਾਨਕ ਹੜ੍ਹਾਂ ਦਾ ਕਾਰਨ ਬਣ ਸਕਦੀ ਹੈ ਅਤੇ ਸੜਕਾਂ ‘ਤੇ ਪਾਣੀ ਭਰ ਸਕਦਾ ਹੈ

Related Articles

Leave a Reply