BTV BROADCASTING

Watch Live

ਨੇਪਾਲ ਨੇ TikTok ਬੈਨ ਨੂੰ ਹਟਾ ਦਿੱਤਾ, ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਪਾਲਣਾ ਦਾ ਆਦੇਸ਼।

ਨੇਪਾਲ ਨੇ TikTok ਬੈਨ ਨੂੰ ਹਟਾ ਦਿੱਤਾ, ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਪਾਲਣਾ ਦਾ ਆਦੇਸ਼।

ਨੇਪਾਲ ਨੇ TikTok ‘ਤੇ ਆਪਣੀ ਪਾਬੰਦੀ ਹਟਾ ਲਈ ਹੈ, ਜੋ ਕਿ “ਸਮਾਜਿਕ ਸਦਭਾਵਨਾ” ਨੂੰ ਭੰਗ ਕਰਨ ਲਈ ਪਿਛਲੇ ਨਵੰਬਰ ‘ਚ ਲਗਾਈ ਗਈ ਸੀ। ਇਸ ਫੈਸਲੇ ਦਾ ਐਲਾਨ ਨੇਪਾਲ ਦੇ ਸੂਚਨਾ ਮੰਤਰੀ ਪ੍ਰਿਥਵੀ ਸੁੱਬਾ ਗੁਰੂੰਗ ਨੇ ਕੀਤਾ ਜੋ ਕਿ ਨਵੇਂ ਪ੍ਰਧਾਨ ਮੰਤਰੀ ਖੜਗ ਪ੍ਰਸਾਦ ਓਲੀ ਦੇ ਨਿਰਦੇਸ਼ਾਂ ਅਧੀਨ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਓਲੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਸਾਰੀਆਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਨਾਲ ਬਰਾਬਰ ਦਾ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ। ਪਿਛਲੀ ਸਰਕਾਰ ਨੇ ਸਮਾਜਿਕ ਸਦਭਾਵਨਾ ‘ਤੇ ਇਸ ਦੇ ਪ੍ਰਭਾਵ ਅਤੇ ਅਣਉਚਿਤ ਸਮੱਗਰੀ ਦੇ ਫੈਲਣ ਦੀਆਂ ਚਿੰਤਾਵਾਂ ਕਾਰਨ TikTok ‘ਤੇ ਪਾਬੰਦੀ ਲਗਾ ਦਿੱਤੀ ਸੀ। ਮੌਜੂਦਾ ਸਰਕਾਰ ਨੇ ਹੁਣ ਸੋਸ਼ਲ ਮੀਡੀਆ ਕੰਪਨੀਆਂ ਨੂੰ ਨੇਪਾਲ ਵਿੱਚ ਰਜਿਸਟਰ ਕਰਨ, ਸਥਾਨਕ ਦਫ਼ਤਰ ਖੋਲ੍ਹਣ, ਟੈਕਸ ਅਦਾ ਕਰਨ ਅਤੇ ਰਾਸ਼ਟਰੀ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਹੈ।  ਚੀਨ ਦੇ ਬਾਈਟਡਾਂਸ ਦੀ ਮਲਕੀਅਤ ਵਾਲੇ ਟਿੱਕਟੋਕ ਨੂੰ ਡੇਟਾ ਗੋਪਨੀਯਤਾ ਦੀਆਂ ਚਿੰਤਾਵਾਂ ‘ਤੇ ਵਿਸ਼ਵਵਿਆਪੀ ਜਾਂਚ ਦਾ ਸਾਹਮਣਾ ਕਰਨਾ ਪਿਆ ਹੈ, ਹਾਲਾਂਕਿ ਇਹ ਚੀਨੀ ਸਰਕਾਰ ਨਾਲ ਡੇਟਾ ਸਾਂਝਾ ਕਰਨ ਤੋਂ ਇਨਕਾਰ ਕਰਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2018 ਵਿੱਚ, ਨੇਪਾਲ ਨੇ ਪਹਿਲਾਂ ਸਾਰੀਆਂ ਅਸ਼ਲੀਲ ਸਾਈਟਾਂ ‘ਤੇ ਪਾਬੰਦੀ ਲਗਾ ਦਿੱਤੀ ਸੀ।

Related Articles

Leave a Reply