ਕਾਠਮੰਡੂ: ਨੇਪਾਲ ਵਿੱਚ ਢਿੱਗਾਂ ਡਿੱਗਣ ਕਾਰਨ ਦੋ ਬੱਸਾਂ ਦੇ ਸ਼ੁੱਕਰਵਾਰ ਤੜਕੇ ਨਦੀ ਵਿੱਚ ਵਹਿ ਜਾਣ ਕਾਰਨ 60 ਤੋਂ ਵੱਧ ਯਾਤਰੀ ਲਾਪਤਾ ਦੱਸੇ ਜਾ ਰਹੇ ਹਨ। ਲਾਪਤਾ ਯਾਤਰੀਆਂ ਵਿੱਚ ਸੱਤ ਭਾਰਤੀ ਨਾਗਰਿਕ ਵੀ ਸ਼ਾਮਲ ਦੱਸੇ ਜਾ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ ਵਿੱਚ 7 ਭਾਰਤੀਆਂ ਅਤੇ ਇੱਕ ਬੱਸ ਡਰਾਈਵਰ ਦੀ ਮੌਤ ਹੋ ਗਈ। 50 ਤੋਂ ਵੱਧ ਲੋਕ ਲਾਪਤਾ ਹਨ। ਨੇਪਾਲੀ ਮੀਡੀਆ ਹਾਊਸ ਕਾਠਮੰਡੂ ਪੋਸਟ ਮੁਤਾਬਕ ਬੱਸ ਡਰਾਈਵਰ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ, ਜਦਕਿ ਦੋ ਲੋਕਾਂ ਨੇ ਬੱਸ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ।
ਪੁਲਸ ਮੁਤਾਬਕ ਜ਼ਮੀਨ ਖਿਸਕਣ ‘ਚ ਦੱਬੇ ਯਾਤਰੀਆਂ ‘ਚ 7 ਭਾਰਤੀ ਨਾਗਰਿਕ ਸਨ, ਜਿਨ੍ਹਾਂ ‘ਚੋਂ 6 ਦੀ ਪਛਾਣ ਸੰਤੋਸ਼ ਠਾਕੁਰ, ਸੁਰਿੰਦਰ ਸਾਹ, ਅਦਿਤ ਮੀਆਂ, ਸੁਨੀਲ, ਸ਼ਾਹਨਵਾਜ਼ ਆਲਮ ਅਤੇ ਅੰਸਾਰੀ ਵਜੋਂ ਹੋਈ ਹੈ।
ਪੁਲਸ ਨੇ ਦੱਸਿਆ ਕਿ ਇਸ ਹਾਦਸੇ ਦਾ ਸ਼ਿਕਾਰ ਹੋਏ ਇਕ ਹੋਰ ਭਾਰਤੀ ਦੀ ਪਛਾਣ ਹੋਣੀ ਬਾਕੀ ਹੈ।