BTV BROADCASTING

ਨਿਊਯਾਰਕ ‘ਚ ਪਹਿਲੀ ਵਾਰ ਸਕੂਲਾਂ ਨੂੰ ਮਿਲੀ ਦੀਵਾਲੀ ਦੀ ਛੁੱਟੀ

ਨਿਊਯਾਰਕ ‘ਚ ਪਹਿਲੀ ਵਾਰ ਸਕੂਲਾਂ ਨੂੰ ਮਿਲੀ ਦੀਵਾਲੀ ਦੀ ਛੁੱਟੀ

ਨਿਊਯਾਰਕ ਵਿੱਚ ਪਹਿਲੀ ਵਾਰ ਸਕੂਲੀ ਬੱਚਿਆਂ ਨੇ ਦੀਵਾਲੀ ਦੀ ਛੁੱਟੀ ਬੜੇ ਉਤਸ਼ਾਹ ਨਾਲ ਮਨਾਈ। 1 ਨਵੰਬਰ, 2024 ਨੂੰ, ਇਹ ਪਹਿਲੀ ਵਾਰ ਸੀ ਕਿ ਦੀਵਾਲੀ ਨੂੰ ਇੱਕ ਵੱਡੇ ਤਿਉਹਾਰ ਵਜੋਂ ਮੰਨਦੇ ਹੋਏ ਸਾਰੇ ਪਬਲਿਕ ਸਕੂਲ ਬੰਦ ਰਹੇ। ਨਿਊਯਾਰਕ ਇਲਾਕੇ ਵਿਚ ਵਸੇ ਭਾਰਤੀ ਮੂਲ ਦੇ ਲੋਕ ਅਤੇ ਅਮਰੀਕਾ ਦਾ ਹਿੰਦੂ ਭਾਈਚਾਰਾ ਲੰਬੇ ਸਮੇਂ ਤੋਂ ਇਸ ਛੁੱਟੀ ਦੀ ਮੰਗ ਕਰ ਰਿਹਾ ਸੀ।

ਭਾਰਤੀ ਮੂਲ ਦੀ ਜਨ ਪ੍ਰਤੀਨਿਧੀ ਜੈਨੀਫਰ ਰਾਜਕੁਮਾਰ ਨੇ ਇਸ ਨੂੰ ਇੱਕ ਇਤਿਹਾਸਕ ਪਲ ਦੱਸਿਆ ਹੈ । ਕਾਨੂੰਨੀ ਵਿਵਸਥਾ ਤੋਂ ਬਾਅਦ ਨਿਊਯਾਰਕ ਆਉਣ ਵਾਲੀਆਂ ਕਈ ਪੀੜ੍ਹੀਆਂ ਇਸ ਦਿਨ ਹਨੇਰੇ ‘ਤੇ ਰੌਸ਼ਨੀ ਦੀ ਜਿੱਤ ਦਾ ਜਸ਼ਨ ਮਨਾਉਣ ਦੀ ਮਹੱਤਤਾ ਨੂੰ ਜਾਣ ਸਕਣਗੀਆਂ। ਨਿਊਯਾਰਕ ਅਸੈਂਬਲੀ ਮੈਂਬਰ ਜੈਨੀਫਰ ਦੇ ਪ੍ਰਸਤਾਵ ਤੋਂ ਬਾਅਦ ਹੀ ਇਸ ਨੂੰ ਕਾਨੂੰਨੀ ਮਨਜ਼ੂਰੀ ਮਿਲੀ।

Related Articles

Leave a Reply