ਐਡਮਿੰਟਨ, 30 ਅਗਸਤ, 2024: 1960ਵਿਆਂ ਦੇ ਪੰਜਾਬ ਦੇ ਖੱਬੇ ਪੱਖੀ ਵਿਦਿਆਰਥੀ ਆਗੂ ਰਹੇ ਦਰਸ਼ਨ ਸਿੰਘ ਬਾਗੀ ਦਾ ਦਿਹਾਂਤ ਹੋ ਗਿਆ ਹੈ। ਉਹ 86 ਵਰ੍ਹਿਆਂ ਦੇ ਸਨ।
ਦਰਸ਼ਨ ਸਿੰਘ ਬਾਗੀ ਪੰਜਾਬ ਸਟੂਡੈਂਟਸ ਯੂਨੀਅਨ (ਪੀ ਐਸ ਯੂ) ਦੇਬਾਨੀਆਂ ਵਿਚੋਂ ਇਕ ਸਨ ਤੇ ਪ੍ਰਿਥੀਪਾਲ ਸਿੰਘ ਰੰਧਾਵਾ ਤੋਂ ਪਹਿਲਾਂ ਪੀ ਐਸ ਯੂ ਦੇ ਸਭ ਤੋਂ ਮਸ਼ਹੂਰ ਆਗੂ ਸਨ। 1970ਵਿਆਂ ਵਿਚ ਉਹ ਕੈਨੇਡਾ ਚਲੇ ਗਏ ਸਨ ਜਿਥੇ ਉਹਨਾਂ ਦਰਸ਼ਨ ਖਹਿਰਾ ਦੇ ਨਾਂ ਨਾਲ ਪੀ ਐਸ ਯੂ ਦਾ ਇਤਿਹਾਸ ਲਿਖਿਆ ਜੋ ਕਿ ਪੰਜਾਬ ਵਿਚ ਗਰਮਖਿਆਲੀ ਖੱਬੇਪਖੀ ਵਿਦਿਆਰਥੀ ਲਹਿਰ ਦੇ ਇਤਿਹਾਸ ਦਾ ਸਰੋਤ ਪੁਸਤਕ ਬਣੀ। 1965 ਵਿਚ ਹਿੰਦੀ ਦੇ ਮਹਾਨ ਸਕਾਲਰ ਹਜ਼ਾਰੀ ਪ੍ਰਸਾਦ ਦਿਵੇਦੀ ਜੋ ਉਸ ਵੇਲੇ ਟੈਗੋਰ ਦੇ ਪ੍ਰਫੈਸਰ ਸਨ ਤੇ ਪੰਜਾਬ ਯੂਨੀਵਰਸਿਟੀ ਵਿਚ ਹਿੰਦੀ ਵਿਭਾਗ ਦੇ ਮੁਖੀ ਸਨ, ਨੇ ਪੀ ਐਸ ਯੂ ਦੀ ਚੰਡੀਗੜ੍ਹ ਇਕਾਈ ਦੀ ਸਥਾਪਨਾ ਦੇ ਸੈਸ਼ਨ ਦੀ ਪ੍ਰਧਾਨਗੀ ਕੀਤੀ। 1968 -69 ਵਿਚ ਨਕਸਲੀ ਲਹਿਰ ਦੇ ਉਭਾਰ ਵੇਲੇ ਬਾਗੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹ ਪੀ ਡੀ ਐਕਟ ਤਹਿਤ ਜੇਲ੍ਹ ਵਿਚ ਰਹੇ।
ਪ੍ਰੋ. ਚਮਨ ਲਾਲ ਪ੍ਰਸਿੱਧ ਲੇਖਕ ਤੇ ਖੋਜਾਰਥੀ ਨੇ ਨੇ ਬਾਗੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਹੈ ਕਿ ਓਹ ਦੇ ਪੰਜਾਬ ਵਿਚ ਲੋਕਤੰਤਰੀ ਵਿਦਿਆਰਥੀ ਲਹਿਰ ਖੜ੍ਹਾ ਕਰਨ ਵਿਚ ਭੂਮਿਕਾ ਦੀ ਸ਼ਲਾਘਾ ਕੀਤੀ ਹੈ।
ਉਹਨਾਂ ਕਿਹਾ ਕਿ ਉਹ ਬਾਗੀ ਨੂੰ ਪੰਜਾਬ ਵਿਚ ਕਦੇ ਨਹੀਂ ਮਿਲੇ ਪਰ ਐਡਮਿੰਟਨ ਦੌਰੇ ਵੇਲੇ ਕੁਝ ਸਮਾਂ ਬਾਗੀ ਨਾਲ ਰਹੇ ਜਦੋਂ ਉਹ 2011 ਵਿਚ ਐਡਮਿੰਟਨ ਵਿਚ ਭਗਤ ਸਿੰਘ ਬਾਰੇ ਲੈਕਚਰ ਦੇਣ ਗਏ ਸਨ। ਉਹਨਾਂ ਨੇ ਬਾਗੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।