ਅਲਬਰਟਾ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਦੇ ਮੈਂਬਰਾਂ ਲਈ ਨਵੇਂ ਆਗੂ ਦੀ ਚੋਣ ਲਈ ਸੋਮਵਾਰ ਨੂੰ ਵੋਟਿੰਗ ਸ਼ੁਰੂ ਹੋ ਗਈ ਹੈ। ਦੱਸਦਈਏ ਕਿ ਲੀਡਰਸ਼ਿਪ ਦੀ ਦੌੜ ਦੀ ਅੰਤਿਮ ਬਹਿਸ ਐਤਵਾਰ ਨੂੰ ਆਯੋਜਿਤ ਕੀਤੀ ਗਈ ਸੀ, ਅਤੇ ਹੁਣ ਬਾਕੀ ਬਚੇ ਚਾਰ ਉਮੀਦਵਾਰ ਕੈਲਗਰੀ ਸ਼ਹਿਰ ਵਿੱਚ ਪਾਰਟੀ ਦੇ ਮੈਂਬਰਾਂ ਨੂੰ ਮਨਾਉਣ ਲਈ ਦਰਵਾਜ਼ਾ ਖੜਕਾਉਣਾ ਸ਼ੁਰੂ ਕਰਨਗੇ ਜੋ ਅਜੇ ਵੀ ਵਾੜ ‘ਤੇ ਹਨ। ਜ਼ਿਕਰਯੋਗ ਹੈ ਕਿ ਹਾਲੀਆ ਸੂਬਾਈ ਚੋਣ ਮੁਹਿੰਮਾਂ ਵਿੱਚ ਕੈਲਗਰੀ ਸ਼ਹਿਰ ਜੰਗ ਦੇ ਮੈਦਾਨ ਵਿੱਚ ਵੱਧਦਾ ਜਾ ਰਿਹਾ ਹੈ। ਪਿਛਲੀ ਬਸੰਤ ਵਿੱਚ, ਐਨਡੀਪੀ ਨੇ ਕੈਲਗਰੀ ਖੇਤਰ ਦੀਆਂ 26 ridings ਵਿੱਚੋਂ 14 ਜਿੱਤੀਆਂ ਸਨ। ਉਥੇ ਹੀ ਸਥਾਨਕ ਵਿਧਾਇਕ ਅਤੇ ਸਾਬਕਾ ਨਿਆਂ ਮੰਤਰੀ ਕੈਥਲੀਨ ਗੈਨਲੀ ਦਾ ਕਹਿਣਾ ਹੈ ਕਿ ਹੁਣ ਨਿਰਪੱਖ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸਖ਼ਤ ਮਿਹਨਤ ਸ਼ੁਰੂ ਹੋ ਗਈ ਹੈ। ਇਸ ਦੌਰਾਨ ਸਾਬਕਾ ਡਿਪਟੀ ਪ੍ਰੀਮੀਅਰ ਸੈਰਹ ਹਾਫਮੈਨ ਨੇ ਕਿਹਾ, “ਮੈਨੂੰ ਪਾਰਟੀ ਮੈਂਬਰਾਂ ਦੀ ਸੂਚੀ ਮਿਲ ਗਈ ਹੈ, ਅਤੇ ਜਿਨ੍ਹਾਂ ਨੇ ਅਜੇ ਤੱਕ ਵੋਟ ਨਹੀਂ ਪਾਈ ਹੈ, ਮੈਂ ਉਨ੍ਹਾਂ ਦੇ ਦਰਵਾਜ਼ੇ ਆਪਣੀ job interview ਲਈ ਖੜਕਾਵਾਂਗੀ। ਇਥੇ ਦੱਸਦਈਏ ਕਿ ਨੈਨਸ਼ੀ, ਗੈਨਲੀ, ਹੌਫਮੈਨ, ਅਤੇ ਐਡਮਿੰਟਨ ਦੇ ਵਿਧਾਇਕ ਜੋਡੀ ਕੈਲਾਹੂ ਸਟੋਨਹਾਊਸ ਉਹ ਹਨ ਜੋ ਅਜੇ ਵੀ ਇੱਕ ਦਹਾਕੇ ਬਾਅਦ ਨੋਟਲੀ ਤੋਂ ਐਨਡੀਪੀ ਦੀ ਕਮਾਨ ਸੰਭਾਲਣ ਲਈ ਇਸ ਬੈਲਟ ‘ਚ ਮੌਜੂਦ ਹਨ। ਜ਼ਿਕਰਯੋਗ ਹੈ ਕਿ ਵੋਟਿੰਗ 22 ਜੂਨ ਤੱਕ ਚੱਲੇਗੀ, ਜਦੋਂ ਪਾਰਟੀ ਆਪਣੇ ਨਵੇਂ ਲੀਡਰ ਦਾ ਐਲਾਨ ਕਰੇਗੀ।