ਕੈਲਗਰੀ ਵਿੱਚ ਧੂੰਆਂ ਹੋ ਰਿਹਾ ਹੈ, ਅਤੇ ਇਹ ਧੂੰਆਂ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਰਿਹਾ ਹੈ। ਐਨਵਾਇਰਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਅਨੁਸਾਰ, ਕੈਲਗਰੀ ਦਾ ਏਅਰ ਕੁਆਲਿਟੀ ਹੈਲਥ ਇੰਡੈਕਸ (AQHI) ਮੰਗਲਵਾਰ ਨੂੰ 6 moderate risk ‘ਤੇ ਦੱਸਿਆ ਗਿਆ। ਅਤੇ ਅੱਜ AQHI 5 moderate risk ਤੱਕ ਡਿੱਗ ਜਾਵੇਗਾ। ਵਿਗੜਦੀ ਹਵਾ ਦੀ ਗੁਣਵੱਤਾ ਸੋਮਵਾਰ ਦੇਰ ਰਾਤ ਜੈਸਪਰ ਨੈਸ਼ਨਲ ਪਾਰਕ ਵਿੱਚ ਕਈ ਜੰਗਲੀ ਅੱਗਾਂ ਦੇ ਭੜਕਣ ਕਾਰਨ ਆ ਰਹੀ ਹੈ, ਹਾਲਾਂਕਿ ਐਨਵਾਇਰਮੈਂਟ ਕੈਨੇਡਾ ਨੇ ਇਹ ਸੰਕੇਤ ਨਹੀਂ ਦਿੱਤਾ ਹੈ ਕਿ ਇਹ ਅੱਗ ਧੂੰਏਂ ਦਾ ਕਾਰਨ ਹੈ ਜਾਂ ਨਹੀਂ। ਐਨਵਾਇਰਮੈਂਟ ਕੈਨੇਡਾ ਨੇ ਅਲਬਰਟਾ ਦੇ ਬਹੁਗਿਣਤੀ ਲਈ ਹਵਾ ਦੀ ਗੁਣਵੱਤਾ ਸਬੰਧੀ ਚੇਤਾਵਨੀਆਂ ਜਾਰੀ ਕੀਤੀਆਂ ਹਨ, ਹਾਲਾਂਕਿ ਕੈਲਗਰੀ ਨੂੰ ਬਿਆਨ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਰਾਸ਼ਟਰੀ ਏਜੰਸੀ ਨੇ ਸਾਵਧਾਨ ਕੀਤਾ ਹੈ ਕਿ ਜੰਗਲੀ ਅੱਗ ਦਾ ਧੂੰਆਂ poor air quality ਦਾ ਕਾਰਨ ਬਣ ਰਿਹਾ ਹੈ ਅਤੇ ਪ੍ਰੋਵਿੰਸ ਦੇ ਬਹੁਤ ਸਾਰੇ ਹਿੱਸੇ ਦੇ ਨਾਲ-ਨਾਲ ਸਸਕੈਚਵਨ ਦੇ ਹਿੱਸੇ ਵਿੱਚ visibility ਨੂੰ ਘਟਾ ਰਿਹਾ ਹੈ। ਇਸ ਦੌਰਾਨ, ਪੂਰਬੀ ਬੀ.ਸੀ. ਲਈ ਇੱਕ ਵਿਸ਼ੇਸ਼ ਹਵਾ ਗੁਣਵੱਤਾ ਸਟੇਟਮੈਂਟ ਲਾਗੂ ਕੀਤੀ ਹੋਈ ਹੈ। ਜਿਥੇ ਬੀਤੇ ਦਿਨ ਸਵੇਰੇ 11 ਵਜੇ ਤੱਕ, ਕੈਲਗਰੀ ਗਰਮੀ ਦੀ ਚੇਤਾਵਨੀ ਦੇ ਅਧੀਨ ਰਿਹਾ।