ਦੋ ਬੱਚੇਦਾਨੀ ਵਾਲੀ ਔਰਤ ਨੇ ਰੇਅਰ ਮੈਡੀਕਲ ਕੇਸ ਵਿੱਚ ਜੁੜਵਾਂ ਬੱਚਿਆਂ ਨੂੰ ਦਿੱਤਾ ਜਨਮ। ਚੀਨ ਵਿਚ ਇਕ ਔਰਤ, ਜਿਸ ਦੇ ਬੱਚੇਦਾਨੀ ਡਾਈਡੇਲਫਿਸ ਨਾਂ ਦੀ ਵਿਲੱਖਣ ਸਥਿਤੀ ਕਾਰਨ ਦੋ ਬੱਚੇਦਾਨੀਆਂ ਹਨ, ਨੇ ਇਕ ਬਹੁਤ ਹੀ ਹੈਰਾਨ ਅਤੇ ਅਲੱਗ ਮਾਮਲੇ ਵਿਚ ਜੁੜਵਾਂ ਬੱਚਿਆਂ ਨੂੰ ਜਨਮ ਦਿੱਤਾ ਹੈ। ਸਾਫ ਸ਼ਬਦਾਂ ਵਿੱਚ ਕਹੀਏ ਤਾਂ ਲੀ ਨਾਂ ਦੀ ਔਰਤ ਨੇ ਚੀਨ ਦੇ ਸ਼ਿਆਨ ਸ਼ਹਿਰ ਦੇ ਹਸਪਤਾਲ ‘ਚ ਇਕ ਮੁੰਡੇ ਅਤੇ ਇਕ ਕੁੜੀ ਨੂੰ ਵੱਖ-ਵੱਖ ਕੁੱਖਾਂ ‘ਚ ਜਨਮ ਦਿੱਤਾ ਹੈ। ਡਾਕਟਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵੇਂ ਬੱਚੇ ਕੁਦਰਤੀ ਤੌਰ ਤੇ ਕਨਸੀਵ ਕੀਤੇ ਗਏ ਸੀ। ਅਤੇ ਸਾਢੇ ਅੱਠ ਮਹੀਨਿਆਂ ਵਿੱਚ ਸੀਜ਼ੇਰੀਅਨ ਸੈਕਸ਼ਨ ਦੁਆਰਾ ਉਨ੍ਹਾਂ ਨੂੰ ਜਨਮ ਦਿੱਤਾ ਗਿਆ। ਡਾਕਟਰਾਂ ਨੇ ਦੱਸਿਆ ਕਿ ਮੁੰਡੇ ਦਾ ਵਜ਼ਨ ਸੱਤ ਪੌਂਡ, 19 ਔਂਜ਼ ਹੈ, ਜਦੋਂ ਕਿ ਕੁੜੀ ਪੰਜ ਪੌਂਡ, ਪੰਜ ਔਂਜ਼ ਤੋਂ ਛੋਟੀ ਹੈ। ਜਾਣਕਾਰੀ ਮੁਤਾਬਕ ਗਰੱਭਾਸ਼ਯ ਡਾਈਡੇਲਫਈਸ ਸਿਰਫ 0.3% ਆਬਾਦੀ ਨੂੰ ਪ੍ਰਭਾਵਿਤ ਕਰਦਾ ਹੈ ਜੋ ਗਰਭ ਅਵਸਥਾ ਨੂੰ ਹੋਰ ਮੁਸ਼ਕਲ ਬਣਾ ਸਕਦਾ ਹੈ। ਇਹ ਦੁਰਲੱਭ ਮਾਮਲਾ ਆਪਣੀ ਕਿਸਮ ਦਾ ਪਹਿਲਾ ਮਾਮਲਾ ਨਹੀਂ ਹੈ। ਰਿਪੋਰਟ ਮੁਤਾਬਕ 2023 ਵਿੱਚ, ਏਲਬਾਮਾ ਵਿੱਚ ਇੱਕ ਔਰਤ ਨੇ ਇਸੇ ਸਥਿਤੀ ਨਾਲ ਜੁੜਵਾਂ ਧੀਆਂ ਨੂੰ ਜਨਮ ਦਿੱਤਾ, ਜਿਸ ਵਿੱਚ ਇੱਕ ਦਾ ਜਨਮ ਯੋਨੀ ਰਾਹੀਂ ਅਤੇ ਦੂਜੀ ਦਾ ਸੀ-ਸੈਕਸ਼ਨ ਦੁਆਰਾ ਹੋਇਆ। ਹਾਲਾਂਕਿ ਇਹ ਸਥਿਤੀ ਗਰਭਪਾਤ ਅਤੇ ਜਲਦੀ ਜਨਮ ਦੇ ਜੋਖਮ ਨੂੰ ਵਧਾ ਦਿੰਦੀ ਹੈ