ਦੁਨੀਆ ਦੇ ਸਭ ਤੋਂ ਤਾਕਤਵਰ ਪਾਸਪੋਰਟਾਂ ਦੀ ਰੈਂਕਿੰਗ ਲਿਸਟ ਸਾਹਮਣੇ ਆਈ ਹੈ। ਸਾਲ 2024 ਲਈ ਹੈਨਲੇ ਪਾਸਪੋਰਟ ਇੰਡੈਕਸ ਜਾਰੀ ਕੀਤਾ ਗਿਆ ਹੈ। ਇਸ ਪਾਸਪੋਰਟ ਰੈੰਕਿੰਗ ਲਿਸਟ ਵਿੱਚ ਫਰਾਂਸ ਨੇ ਜਿੱਤ ਦਰਜ ਕਰਕੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ, ਜਦੋਂ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਭਾਰਤ ਦਾ ਪ੍ਰਦਰਸ਼ਨ ਥੋੜ੍ਹਾ ਖਰਾਬ ਰਿਹਾ ਹੈ। ਹੈਨਲੇ ਪਾਸਪੋਰਟ ਸੂਚਕਾਂਕ ‘ਚ ਭਾਰਤ ਦਾ ਪਾਸਪੋਰਟ ਰੈੰਕਿੰਗ ਪਿਛਲੇ ਸਾਲ ਦੇ ਮੁਕਾਬਲੇ ਇਕ ਸਥਾਨ ਹੇਠਾਂ 84ਵੇਂ ਤੋਂ 85ਵੇਂ ਸਥਾਨ ‘ਤੇ ਆ ਗਈ ਹੈ।
ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਭਾਰਤ ਦੇ ਪਾਸਪੋਰਟ ਰੈਂਕਿੰਗ ਵਿੱਚ ਆਈ ਗਿਰਾਵਟ ਥੋੜੀ ਹੈਰਾਨੀਜਨਕ ਹੈ। ਪਾਸਪੋਰਟ ਰੈਂਕਿੰਗ ਵਿੱਚ ਭਾਵੇਂ ਇੱਕ ਸਥਾਨ ਦੀ ਗਿਰਾਵਟ ਆਈ ਹੈ ਪਰ ਭਾਰਤ ਵਿੱਚ ਵੀਜ਼ਾ ਮੁਕਤ ਦੇਸ਼ਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਜਦੋਂ ਕਿ ਪਿਛਲੇ ਸਾਲ ਭਾਰਤੀ ਪਾਸਪੋਰਟ ਧਾਰਕ 60 ਦੇਸ਼ਾਂ ਦੀ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਸਨ, ਇਸ ਸਾਲ ਇਹ ਗਿਣਤੀ ਵਧ ਕੇ 62 ਹੋ ਗਈ ਹੈ।