BTV BROADCASTING

ਦਿੱਲੀ ਤੇ ਹੈਦਰਾਬਾਦ ਦੇ ਸਕੂਲ ਨੂੰ ਬੰਬ ਦੀ ਮਿਲੀ ਧਮਕੀ

ਦਿੱਲੀ ਤੇ ਹੈਦਰਾਬਾਦ ਦੇ ਸਕੂਲ ਨੂੰ ਬੰਬ ਦੀ ਮਿਲੀ ਧਮਕੀ

22 ਅਕਤੂਬਰ 2024: ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਨੂੰ ਦਿੱਲੀ ਦੇ 2 ਅਤੇ ਹੈਦਰਾਬਾਦ ਦੇ 1 ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਰਾਹੀਂ ਤਿੰਨ ਸਕੂਲਾਂ ਦੇ ਪ੍ਰਬੰਧਕਾਂ ਨੂੰ ਭੇਜੀ ਗਈ ਸੀ।

ਦੱਸ ਦੇਈਏ ਕਿ ਇਸ ਤੋਂ ਇਲਾਵਾ ਤਾਮਿਲਨਾਡੂ ਦੇ ਕੋਇੰਬਟੂਰ ਦੇ ਚਿੰਨਵੇਦਮਪੱਟੀ ਅਤੇ ਸਰਵਣਮਪੱਤੀ ਦੇ ਦੋ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਬ ਦੀ ਧਮਕੀ ਮਿਲੀ ਹੈ।

ਬੰਬ ਨਿਰੋਧਕ ਦਸਤੇ ਮੰਗਲਵਾਰ ਸਵੇਰੇ ਇਨ੍ਹਾਂ ਸਾਰੇ ਸਕੂਲਾਂ ਵਿੱਚ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਸਕੂਲਾਂ ਨੂੰ ਖਾਲੀ ਕਰਵਾ ਕੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ।

ਇਸ ਤੋਂ ਪਹਿਲਾਂ 20 ਅਕਤੂਬਰ ਨੂੰ ਦਿੱਲੀ ਦੇ ਰੋਹਿਣੀ ਵਿੱਚ ਸੀਆਰਪੀਐਫ ਸਕੂਲ ਵਿੱਚ ਧਮਾਕਾ ਹੋਇਆ ਸੀ। ਹਾਲਾਂਕਿ ਇਸ ਹਮਲੇ ‘ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਸਿਰਫ਼ ਦੁਕਾਨਾਂ ਅਤੇ ਸਕੂਲ ਦੀ ਕੰਧ ਨੂੰ ਨੁਕਸਾਨ ਪਹੁੰਚਿਆ।

Related Articles

Leave a Reply