ਦਿੱਲੀ ‘ਚ ਸੋਮਵਾਰ (22 ਜੁਲਾਈ) ਨੂੰ ਡੀਟੀਸੀ ਦੀ ਇਲੈਕਟ੍ਰਿਕ ਬੱਸ ਮੈਟਰੋ ਦੇ ਖੰਭੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਇੱਕ 45 ਸਾਲਾ ਔਰਤ ਦੀ ਮੌਤ ਹੋ ਗਈ। ਬੱਸ ‘ਚ ਸਵਾਰ 24 ਹੋਰ ਯਾਤਰੀ ਜ਼ਖਮੀ ਹੋ ਗਏ।
ਡੀਟੀਸੀ ਦੇ ਇੱਕ ਅਧਿਕਾਰੀ ਨੇ ਦਾਅਵਾ ਕੀਤਾ ਕਿ ਬੱਸ ਆਪਣੀ ਲੇਨ ਵਿੱਚ ਜਾ ਰਹੀ ਸੀ। ਮੋਟਰਸਾਈਕਲ ਸਵਾਰ ਅਤੇ ਆਟੋ ਰਿਕਸ਼ਾ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਬੱਸ ਖੰਭੇ ਨਾਲ ਟਕਰਾ ਗਈ।
ਪੁਲਿਸ ਨੇ ਦੱਸਿਆ ਕਿ ਇਹ ਰੋਹਤਕ ਰੋਡ ‘ਤੇ ਸ਼ਿਵਾਜੀ ਪਾਰਕ ਮੈਟਰੋ ਸਟੇਸ਼ਨ ਨੇੜੇ ਸਵੇਰੇ 7.30 ਵਜੇ ਦੇ ਕਰੀਬ ਵਾਪਰਿਆ। ਹਾਦਸੇ ਦੌਰਾਨ ਬੱਸ ਮੰਗੋਲਪੁਰੀ ਅਤੇ ਆਨੰਦ ਵਿਹਾਰ ਜਾ ਰਹੀ ਸੀ। ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇੱਕ ਔਰਤ ਦੀ ਮੌਤ ਹੋ ਗਈ। ਇੱਕ ਹੋਰ ਯਾਤਰੀ ਆਈਸੀਯੂ ਵਿੱਚ ਦਾਖਲ ਹੈ।