BTV BROADCASTING

Watch Live

ਤੂਫਾਨ ਬੇਰੀਲ ‘ਖਤਰਨਾਕ’ ਤੇਜ਼ ਹਵਾਵਾਂ ਅਤੇ ਲਹਿਰਾਂ ਦੇ ਨਾਲ ਜਮਾਇਕਾ ਦੇ ਨੇੜੇ ਪਹੁੰਚਿਆ<br>

ਤੂਫਾਨ ਬੇਰੀਲ ‘ਖਤਰਨਾਕ’ ਤੇਜ਼ ਹਵਾਵਾਂ ਅਤੇ ਲਹਿਰਾਂ ਦੇ ਨਾਲ ਜਮਾਇਕਾ ਦੇ ਨੇੜੇ ਪਹੁੰਚਿਆ

ਦੱਖਣ-ਪੂਰਬੀ ਕਰੇਬੀਅਨ ਵਿੱਚ ਫੈਲਣ ਵਾਲੇ ਇੱਕ ਘਾਤਕ ਤੂਫ਼ਾਨ ਦੇ ਆਉਣ ਵਾਲੇ ਘੰਟਿਆਂ ਵਿੱਚ ਜਮਾਇਕਾ ਵਿੱਚ ਟਕਰਾਉਣ ਦੀ ਸੰਭਾਵਨਾ ਹੈ। ਖਬਰਾਂ ਮੁਤਾਬਕ ਹਰੀਕੇਨ ਬੇਰੀਲ ਫੇਰ ਕੇਮੈਨ ਆਈਲੈਂਡਜ਼ ਵੱਲ ਆਪਣਾ ਰਸਤਾ ਬਣਾ ਲਵੇਗਾ, ਜਿਸ ਦੀ ਵੀਰਵਾਰ ਨੂੰ ਲੈਂਡਫਾਲ ਕਰਨ ਦੀ ਉਮੀਦ ਹੈ। ਜਾਣਕਾਰੀ ਮੁਤਾਬਕ ਗ੍ਰੇਨਾਡਾ, ਵੈਨੇਜ਼ੁਏਲਾ ਅਤੇ ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼ ਵਿੱਚ ਤੂਫਾਨ ਦੇ ਰਾਹ ਵਿੱਚ ਘੱਟੋ-ਘੱਟ ਸੱਤ ਲੋਕ ਪਹਿਲਾਂ ਹੀ ਮਾਰੇ ਜਾ ਚੁੱਕੇ ਹਨ। ਯੂਐਸ ਨੈਸ਼ਨਲ ਹਰੀਕੇਨ ਸੈਂਟਰ ਦੇ ਨਿਰਦੇਸ਼ਕ ਦਾ ਕਹਿਣਾ ਹੈ ਕਿ “ਵੱਡੇ ਤੂਫਾਨ” ਦਾ ਮੁੱਖ ਹਿੱਸਾ ਦੱਖਣੀ ਜਮਾਇਕਾ ਦੇ ਨੇੜੇ ਜਾਂ ਉਸ ਦੇ ਉੱਪਰੋਂ ਲੰਘੇਗਾ ਅਤੇ “ਜਾਨ ਨੂੰ ਖ਼ਤਰੇ ਵਾਲਾ” ਤੂਫਾਨ ਲਿਆਵੇਗਾ। ਉਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਐਂਡਰਿਊ ਹੋਲਨੇਸ ਨੇ ਜਮਾਇਕਾ ਵਾਸੀਆਂ ਨੂੰ “ਇਸ ਤੂਫ਼ਾਨ ਨੂੰ ਗੰਭੀਰਤਾ ਨਾਲ ਲੈਣ” ਦੀ ਅਪੀਲ ਕੀਤੀ ਹੈ। ਦੱਸਦਈਏ ਕਿ ਤੂਫਾਨ ਬੇਰੀਲ ਸੋਮਵਾਰ ਨੂੰ ਐਟਲਾਂਟਿਕ ਵਿੱਚ ਇੱਕ ਸ਼੍ਰੇਣੀ ਪੰਜ ਤੂਫਾਨ ਵਿੱਚ ਵਿਕਸਤ ਹੋਣ ਵਾਲਾ ਸਭ ਤੋਂ ਪਹਿਲਾ ਤੂਫਾਨ ਬਣ ਗਿਆ ਹੈ, ਇੱਕ ਸਥਿਰ-ਵਿਨਾਸ਼ਕਾਰੀ ਸ਼੍ਰੇਣੀ ਹੈ।

Related Articles

Leave a Reply