ਡੋਨਾਲਡ ਟਰੰਪ ਵਲੋਂ ਅਹਿਮ ਅਹੁਦਿਆਂ ‘ਤੇ ਨਵੇਂ ਨਿਯੁਕਤੀਆਂ ਦਾ ਐਲਾਨ। ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਕੈਬਿਨਿਟ ਲਈ ਕੁਝ ਮਹੱਤਵਪੂਰਨ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਹੈ। ਇਸ ਸੰਦਰਭ ਵਿੱਚ, ਪੀਟ ਹੈਗੇਸਾ ਨੂੰ ਅਮਰੀਕੀ ਰੱਖਿਆ ਮੰਤਰੀ, ਜੌਹਨ ਰੈਟਕਲਿਫ਼ ਨੂੰ ਸੀਆਈਏ ਚੀਫ਼ ਅਤੇ ਵਿਲੀਅਮ ਜੋਸੇਫ ਮੈਕਗਿੰਲੀ ਨੂੰ ਵ੍ਹਾਈਟ ਹਾਊਸ ਕੌਂਸਲ ਵਜੋਂ ਅਸਾਈਨ ਕੀਤਾ ਗਿਆ ਹੈ।ਰੱਖਿਆ ਮੰਤਰੀ ਦੇ ਤੌਰ ‘ਤੇ ਪੀਟ ਹੈਗੇਸਾ ਦੀ ਨਿਯੁਕਤੀ ‘ਤੇ ਟਰੰਪ ਨੇ ਕਿਹਾ ਕਿ ਉਹ ਇੱਕ ਸਖ਼ਤ ਅਤੇ ਸਮਰੱਥ ਵਿਅਕਤੀ ਹਨ ਜੋ ਅਮਰੀਕਾ ਫਸਟ ਨੀਤੀ ਵਿੱਚ ਵਿਸ਼ਵਾਸ ਰੱਖਦੇ ਹਨ। ਸੀਆਈਏ ਚੀਫ਼ ਦੇ ਨਿਯੁਕਤ ਜੌਹਨ ਰੈਟਕਲਿਫ ਨੂੰ ਲੈ ਕੇ ਟਰੰਪ ਨੇ ਕਿਹਾ ਕਿ ਉਹ ਹਮੇਸ਼ਾ ਸੱਚਾਈ ਅਤੇ ਇਮਾਨਦਾਰੀ ਨਾਲ ਅਮਰੀਕੀ ਲੋਕਾਂ ਦੀ ਸੇਵਾ ਕਰਦੇ ਆਏ ਹਨ।ਇਸ ਦੇ ਨਾਲ ਹੀ, ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਅਤੇ ਐਲਨ ਮਸਕ ਨੂੰ ਸਰਕਾਰੀ ਕੁਸ਼ਲਤਾ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜੋ ਸਰਕਾਰੀ ਨੌਕਰਸ਼ਾਹੀ ਨੂੰ ਮਜ਼ਬੂਤ ਬਣਾਉਣ ਅਤੇ ਫੈਡਰਲ ਏਜੰਸੀਆਂ ਦੇ ਪੁਨਰਗਠਨ ਵਿੱਚ ਸਹਿਯੋਗ ਦੇਣਗੇ।