ਡੈਲਸ ਦੇ ਇਕ ਐਨੇਸ ਥੀਸੀਓਲੋਜਿਸਟ, ਰੇਨਾਲਡੋ ਰਿਵੇਰਾ ਓਰਟਿਜ਼ ਜੂਨੀਅਰ ਨੂੰ 190 ਸਾਲ ਦੀ ਸਜ਼ਾ ਸੁਣਾਈ ਗਈ ਹੈ ਕਿਉਂਕਿ ਉਸਨੇ ਸਰਜੀਕਲ ਸੈਂਟਰ ਵਿੱਚ ਸਰਜਰੀਆਂ ਕਰਨ ਲਈ ਵਰਤੇ ਜਾਣ ਵਾਲੇ IV ਬੈਗ ਵਿੱਚ ਨਰਵ-ਬਲਾਕਿੰਗ ਏਜੰਟ ਅਤੇ ਹੋਰ ਦਵਾਈਆਂ ਭਰ ਕੇ ਛੇੜਛਾੜ ਕੀਤੀ ਹੈ। ਜਿਸ ਕਰਕੇ ਇੱਕ ਸਹਿਕਰਮੀ ਦੀ ਮੌਤ ਹੋ ਗਈ ਅਤੇ ਕਈ ਮਰੀਜ਼ਾਂ ਨੂੰ ਕਾਰਡੀਏਕ ਐਮਰਜੈਂਸੀ ਦਾ ਸਾਹਮਣਾ ਕਰਨਾ ਪਿਆ। ਇਹ ਮਾਮਲੇ ਉਸ ਸਮੇਂ ਪਾਏ ਗਏ ਜਦੋਂ ਓਰਟਿਜ਼ ਨੂੰ ਐਨੇਸਥੀਸੀਆ ਪ੍ਰਕਿਰਿਆ ਦੌਰਾਨ ਇੱਕ ਮੈਡੀਕਲ ਇਮਰਜੈਂਸੀ ਦਾ ਕਾਰਨ ਬਣਨ ਦੇ ਲਈ ਡਿਸਪਲਿਨਰੀ ਜਾਂਚ ਦੇ ਬਾਰੇ ਦੱਸਿਆ ਗਿਆ ਸੀ।ਓਰਟਿਜ਼, ਜਿਸਦਾ ਡਿਸਪਲਿਨਰੀ ਮਾਮਲਿਆਂ ਦਾ ਇਤਿਹਾਸ ਰਿਹਾ ਹੈ, ਸਤੰਬਰ 2022 ਵਿੱਚ ਗ੍ਰਿਫ਼ਤਾਰ ਹੋਇਆ ਸੀ ਅਤੇ ਅਪ੍ਰੈਲ 2024 ਵਿੱਚ ਦੋਸ਼ੀ ਠਹਰਾਇਆ ਗਿਆ ਸੀ। ਕੋਰਟ ਦਸਤਾਵੇਜ਼ਾਂ ਦੇ ਅਨੁਸਾਰ ਓਰਟਿਜ਼ ਨੇ ਆਪਣੀ ਸਜ਼ਾ ਸੁਣਵਾਈ ‘ਤੇ ਹਾਜ਼ਰੀ ਦੇਣ ਦਾ ਅਧਿਕਾਰ ਛੱਡ ਦਿੱਤਾ ਸੀ। ਪ੍ਰੋਸੀਕਿਊਟਰਾਂ ਨੇ ਕਿਹਾ ਕਿ ਮਈ ਤੋਂ ਅਗਸਤ 2022 ਦੇ ਦਰਮਿਆਨ, ਸਰਜੀਕਲ ਸੈਂਟਰ ਵਿੱਚ ਕਈ ਮਰੀਜ਼ਾਂ ਨੂੰ ਰੁਟੀਨ ਮੈਡੀਕਲ ਪ੍ਰਕਿਰਿਆਵਾਂ ਦੌਰਾਨ ਕਾਰਡੀਏਕ ਐਮਰਜੈਂਸੀਸ ਦਾ ਸਾਹਮਣਾ ਕਰਨਾ ਪਿਆ, ਜਿਸ ਨਾਲ ਸਟਾਫ਼ ਨੂੰ IV ਬੈਗ ਨਾਲ ਛੇੜਛਾੜ ਦੇ ਇਰਾਦੇ ਦਾ ਸ਼ੱਕ ਹੋਇਆ।ਕਾਰਡੀਏਕ ਐਮਰਜੈਂਸੀਜ਼ ਦੇ ਇਲਾਵਾ, ਸੈਂਟਰ ਦੇ ਇੱਕ ਐਨੇਸ ਥੀਸਿਓਲੋਜਿਸਟ ਦੀ ਮੌਤ ਵੀ ਹੋ ਗਈ ਜਦੋਂ ਉਸਨੇ ਫੈਸਿਲਟੀ ਦੇ IV ਬੈਗ ਨਾਲ ਖੁਦ ਨੂੰ ਡੀਹਾਈਡਰੇਸ਼ਨ ਦੇ ਇਲਾਜ ਲਈ ਵਰਤਿਆ।ਇਸ ਮਾਮਲੇ ਵਿੱਚ ਜਾਂਚ ਕਰਦੇ ਹੋਏ ਅਧਿਕਾਰੀਆਂ ਨੇ ਉਸ ਤੋਂ ਪਹਿਲਾਂ ਹੋਈਆਂ ਦਸ ਹੋਰ ਅਚਾਨਕ ਕਾਰਡੀਏਕ ਐਮਰਜੈਂਸੀਜ਼ ਦਾ ਪਤਾ ਲਗਾਇਆ, ਜੋ ਰੁਟੀਨ ਸਰਜਰੀਆਂ ਦੌਰਾਨ ਹੋਈਆਂ, ਜਿਸ ਨਾਲ ਇਹ ਸ਼ੱਕ ਪੈਦਾ ਹੋਇਆ ਕਿ ਇਹ ਇਰਾਦੇ ਨਾਲ ਕੀਤੀ ਗਈ ਮੈਲਪ੍ਰੈਕਟਿਸ ਦਾ ਨਤੀਜਾ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ, ਟੈਕਸਸ ਮੈਡੀਕਲ ਬੋਰਡ ਨੇ ਓਰਟਿਜ਼ ਦੀ ਮੈਡੀਕਲ ਲਾਇਸੰਸ ਨੂੰ ਵੀ ਸਸਪੈਂਡ ਕਰ ਦਿੱਤਾ ਹੈ।