ਡੀਬੇਟ ਦੌਰਾਨ ਭੜਕੇ JD Vance, Trump ਨੇ ਸੋਸ਼ਲ ਮੀਡੀਆ ‘ਤੇ ਕੀਤੀ anchors ਦੀ ਨਿਖੇਧੀ।ਸੀਬੀਸੀ ਵਲੋਂ ਕਰਵਾਏ ਗਏ ਡੀਬੇਟ ਪ੍ਰੋਗਰਾਮ ਵਿੱਚ ਉਪ-ਰਾਸ਼ਟਰਪਤੀ ਦੇ ਉਮੀਦਵਾਰਾਂ ਜੇਡੀ ਵੈਂਸ ਅਤੇ ਟਿਮ ਵਾਲਜ਼ ਵਿਚਕਾਰ ਬਹਿਸ ਦੌਰਾਨ, ਫੈਕਟ-ਚੈੱਕ ‘ਤੇ ਅਸਹਿਮਤੀ ਤੋਂ ਬਾਅਦ ਦੋਵਾਂ ਦੇ ਮਾਈਕ੍ਰੋਫੋਨਾਂ ਨੂੰ ਥੋੜ੍ਹੇ ਸਮੇਂ ਲਈ ਬੰਦ ਕਰ ਦਿੱਤਾ ਗਿਆ। ਇਹ ਡੀਬੇਟ, ਜ਼ਿਆਦਾਤਰ ਸਿਵਲ, ਉਦੋਂ ਤਣਾਅਪੂਰਨ ਬਣ ਗਈ ਜਦੋਂ ਵੈਨਸ ਨੇ ਸਪਰਿੰਗਫੀਲਡ, ਓਹਾਓ ਵਿੱਚ ਇਮੀਗ੍ਰੇਸ਼ਨ ਬਾਰੇ ਚਰਚਾ ਕੀਤੀ, ਜਿਸ ਤੋਂ ਬਾਅਦ ਮੋਡਰੇਟਰ ਨੇ ਤੱਥਾਂ ਦੀ ਜਾਂਚ ਕੀਤੀ। ਵੈਂਸ ਨੇ ਆਪਣੀ ਗੱਲਬਾਤ ਦੌਰਾਨ ਦਲੀਲ ਦਿੱਤੀ ਕਿ “ਗੈਰ-ਕਾਨੂੰਨੀ ਪ੍ਰਵਾਸੀ” ਸਪਰਿੰਗਫੀਲਡ ਉੱਤੇ ਹਾਵੀ ਹਨ, ਪਰ ਮੋਡਰੇਟਰ ਮਾਰਗਰੇਟ ਬ੍ਰੇਨਨ ਨੇ ਉਸਦੇ ਦਾਅਵੇ ਦੀ ਤੱਥ-ਜਾਂਚ ਕਰਨ ਲਈ ਇਸ ਬਹਿਸ ਵਿੱਚ ਦਖਲ ਦਿੱਤਾ। ਜਿਸ ਦਾ ਵੈਨਸ ਨੇ ਵਿਰੋਧ ਕੀਤਾ ਅਤੇ ਕਿਹਾ ਕਿ ਉਸਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਵੈਂਸ ਦਾ ਕਹਿਣਾ ਹੈ ਕਿ ਸੀਬੀਐਸ ਨੇ ਪਹਿਲਾਂ ਕਿਹਾ ਸੀ ਕਿ ਲਾਈਵ ਫੈਕਟ-ਚੈੱਕ, ਡੀਬੇਟ ਦਾ ਹਿੱਸਾ ਨਹੀਂ ਹੋਣਗੇ। ਹਾਲਾਂਕਿ ਇਸ ਦੌਰਾਨ ਦੋਵੇਂ ਉਮੀਦਵਾਰਾਂ ਨੇ ਵਾਰੀ-ਵਾਰੀ ਬੋਲਣਾ ਜਾਰੀ ਰੱਖਿਆ ਪਰ ਬਾਅਦ ਵਿੱਚ ਸੀਬੀਐਸ ਨੂੰ ਉਨ੍ਹਾਂ ਦੇ ਮਾਈਕ੍ਰੋਫੋਨ ਕੱਟਣ ਲਈ ਕਿਹਾ ਗਿਆ। ਇਸ ਗਰਮਾ-ਗਰਮੀ ਤੋਂ ਬਾਅਦ, ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਐਂਕਰਸ ਦੀ ਆਲੋਚਨਾ ਕਰਦੇ ਹੋਏ ਵੈਨਸ ਦਾ ਬਚਾਅ ਕੀਤਾ। ਅਤੇ ਸੰਚਾਲਕਾਂ ‘ਤੇ ਉਨ੍ਹਾਂ ਦੇ ਫੈਕਟ-ਚੈੱਕ ਵਿਚ ਪੱਖਪਾਤੀ ਹੋਣ ਦਾ ਦੋਸ਼ ਲਗਾਇਆ।