BTV BROADCASTING

ਡਾਕਟਰਾਂ ਨੇ ਆਪ੍ਰੇਸ਼ਨ ਦੌਰਾਨ ਗਲਤੀ ਨਾਲ ਵਿਅਕਤੀ ਦੀ ਕੀਤੀ ਨਸਬੰਦੀ

ਡਾਕਟਰਾਂ ਨੇ ਆਪ੍ਰੇਸ਼ਨ ਦੌਰਾਨ ਗਲਤੀ ਨਾਲ ਵਿਅਕਤੀ ਦੀ ਕੀਤੀ ਨਸਬੰਦੀ

2 ਮਾਰਚ 2024: ਅਰਜਨਟੀਨਾ ਦੇ ਇਕ ਹਸਪਤਾਲ ‘ਚ ਇਕ ਵਿਅਕਤੀ ਨਾਲ ਕੁਝ ਅਜਿਹਾ ਵਾਪਰਿਆ।ਕਿ ਇਕ ਘਟਨਾ ਨੇ ਉਸ ਦੀ ਪੂਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ। ਹਾਲਾਂਕਿ ਉਸ ਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਸੀ। ਇਹ ਵਿਅਕਤੀ ਸਰਜਰੀ ਲਈ ਹਸਪਤਾਲ ਗਿਆ ਸੀ ਪਰ ਜਿਵੇਂ ਹੀ ਉਹ ਸਰਜਰੀ ਤੋਂ ਬਾਅਦ ਬਾਹਰ ਆਇਆ ਤਾਂ ਉਸ ਦੀ ਪੂਰੀ ਦੁਨੀਆ ਹੀ ਬਦਲ ਚੁੱਕੀ ਸੀ। ਉਸ ਨੂੰ ਲੱਗਾ ਜਿਵੇਂ ਉਹ ਤਬਾਹ ਹੋ ਗਿਆ ਹੋਵੇ।

ਡਾਕਟਰ ਦੀ ਗਲਤੀ ਉਸ ਨੂੰ ਮਹਿੰਗੀ ਪਈ।

ਜੋਰਜ ਬਾਸਟੋ, 41, ਪਿੱਤੇ ਦੀ ਸਰਜਰੀ ਲਈ ਅਰਜਨਟੀਨਾ ਦੇ ਕੋਰਡੋਬਾ ਵਿੱਚ ਫਲੋਰੈਂਸੀਓ ਡਿਆਜ਼ ਪ੍ਰੋਵਿੰਸ਼ੀਅਲ ਹਸਪਤਾਲ ਗਿਆ ਸੀ। ਉਸ ਦਾ ਆਪਰੇਸ਼ਨ 28 ਫਰਵਰੀ ਨੂੰ ਹੋਣਾ ਸੀ, ਪਰ ਉਸ ਨੇ ਇਸ ਨੂੰ ਬੁੱਧਵਾਰ ਤੱਕ ਟਾਲ ਦਿੱਤਾ। ਇਸ ਕਾਰਨ ਸਾਰਾ ਹੰਗਾਮਾ ਹੋਇਆ।   

ਬਿਨਾਂ ਜਾਂਚ ਕੀਤੇ ਆਪਰੇਸ਼ਨ 

ਵਿਅਕਤੀ ਨੇ ਦੱਸਿਆ ਕਿ ਜਿਸ ਦਿਨ ਉਸ ਦਾ ਅਪਰੇਸ਼ਨ ਹੋਣਾ ਸੀ, ਉਸ ਦਿਨ ਉਸ ਨੂੰ ਬਿਨਾਂ ਪੁੱਛੇ ਸਟਰੈਚਰ ‘ਤੇ ਲੇਟ ਦਿੱਤਾ ਗਿਆ ਅਤੇ ਉਸ ਦਾ ਚਾਰਟ ਚੈੱਕ ਕੀਤੇ ਬਿਨਾਂ ਹੀ ਉਸ ਨੂੰ ਅਪਰੇਸ਼ਨ ਥੀਏਟਰ ਵਿਚ ਲਿਜਾਇਆ ਗਿਆ। ਉਥੇ ਵੀ ਡਾਕਟਰਾਂ ਨੇ ਉਸ ਦਾ ਚਾਰਟ ਨਹੀਂ ਚੈੱਕ ਕੀਤਾ। ਹਾਲਾਂਕਿ, ਡਾਕਟਰਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਜਾਰਜ ਦੇ ਆਪ੍ਰੇਸ਼ਨ ਦਾ ਦਿਨ ਦੁਬਾਰਾ ਤਹਿ ਕੀਤਾ ਗਿਆ ਸੀ। ਓਪਰੇਸ਼ਨ ਤੋਂ ਬਾਅਦ ਜਾਰਜ ਨੂੰ ਨਹੀਂ ਪਤਾ ਸੀ ਕਿ ਉਸ ਨਾਲ ਕੀ ਹੋਇਆ ਸੀ। ਫਿਰ ਇੱਕ ਡਾਕਟਰ ਉਸ ਦੀ ਜਾਂਚ ਕਰਨ ਲਈ ਉੱਥੇ ਆਇਆ, ਜਿਸ ਨੇ ਉਸ ਦੇ ਚਾਰਟ ਨੂੰ ਦੇਖ ਕੇ ਜਾਰਜ ਨੂੰ ਹੈਰਾਨੀਜਨਕ ਖ਼ਬਰ ਦਿੱਤੀ। ਡਾਕਟਰ ਨੇ ਦੱਸਿਆ ਕਿ ਪਿੱਤੇ ਦੇ ਆਪ੍ਰੇਸ਼ਨ ਦੀ ਬਜਾਏ ਗਲਤੀ ਨਾਲ ਨਸਬੰਦੀ ਕਰ ਦਿੱਤੀ ਗਈ। ਇਹ ਸੁਣ ਕੇ ਆਦਮੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਰ ਉਸ ਕੋਲ ਇਸ ਲਈ ਜ਼ਿਆਦਾ ਸਮਾਂ ਨਹੀਂ ਸੀ ਕਿਉਂਕਿ ਹੁਣ ਉਸ ਨੂੰ ਪਿੱਤੇ ਦੀ ਸਰਜਰੀ ਲਈ ਲਿਜਾਇਆ ਗਿਆ ਸੀ।

Related Articles

Leave a Reply