ਟੋਰਾਂਟੋ ਦੇ ਵਕੀਲ ਲਗਭਗ 7 ਮਿਲੀਅਨ ਡਾਲਰ ਦੇ ਕਥਿਤ ਗਬਨ ਦੇ ਦੋਸ਼ ਵਿੱਚ ਪਾਏ ਗਏ।ਟੋਰਾਂਟੋ ਦੇ ਵਕੀਲ ਸਿੰਗਾ ਬੁਈ ਅਤੇ ਨਿਕਲਸ ਕਾਰਟੇਲ ਨੂੰ ਰੀਅਲ ਅਸਟੇਟ ਗਾਹਕਾਂ ਤੋਂ ਲਗਭਗ 7 ਮਿਲੀਅਨ ਡਾਲਰ ਦੇ ਕਥਿਤ ਗਬਨ ਸੰਬੰਧੀ ਵਿੱਤੀ ਰਿਕਾਰਡ ਪ੍ਰਦਾਨ ਕਰਨ ਅਤੇ ਸਵਾਲਾਂ ਦੇ ਜਵਾਬ ਦੇਣ ਵਿੱਚ ਅਸਫਲ ਰਹਿਣ ਲਈ ਅਦਾਲਤ ਦੀ ਮਾਣਹਾਨੀ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਹੈ। ਰਿਪੋਰਟ ਮੁਤਾਬਕ ਅਦਾਲਤ ਦੇ ਫੈਸਲੇ ਨਾਲ ਵਕੀਲਾਂ ਲਈ ਓਨਟਾਰੀਓ ਦੀ ਰੈਗੂਲੇਟਰੀ ਬਾਡੀ ਤੋਂ ਜੁਰਮਾਨਾ ਜਾਂ ਕੈਦ ਅਤੇ ਹੋਰ ਦੁਰਵਿਹਾਰ ਦੇ ਦੋਸ਼ ਲੱਗ ਸਕਦੇ ਹਨ। ਦੱਸਦਈਏ ਕਿ ਇਸ ਵਿਵਾਦ ਵਿੱਚ ਫਰਮ ਦੇ ਟਰੱਸਟ ਖਾਤੇ ਵਿੱਚੋਂ ਫੰਡ ਗਾਇਬ ਹੋਣਾ ਸ਼ਾਮਲ ਹੈ, ਜਿਸ ਵਿੱਚ ਦੋਸ਼ ਲਗਾਏ ਗਏ ਹਨ ਕਿ ਵਕੀਲਾਂ ਵਲੋਂ ਪੈਸੇ ਦੀ ਵਰਤੋਂ ਨਿੱਜੀ ਖਰਚਿਆਂ ਲਈ ਕੀਤੀ ਗਈ ਸੀ ਅਤੇ ਰੀਅਲ ਅਸਟੇਟ ਲੈਣ-ਦੇਣ ਵਿੱਚ ਗਾਹਕਾਂ ਨੂੰ ਭੁਗਤਾਨ ਕਰਨ ਵਿੱਚ ਅਸਫਲ ਰਹੀ ਸੀ। ਜਾਣਕਾਰੀ ਮੁਤਾਬਕ ਜੱਜ ਹੁਣ ਇਸ ਮਾਮਲੇ ਵਿੱਚ ਢੁਕਵੇਂ ਜਰੁਮਾਨਿਆਂ ਤੇ ਵਿਚਾਰ ਕਰੇਗਾ। ਜਦੋਂ ਕਿ ਬੁਈ ਅਤੇ ਕਾਰਟੈਲਲ ਦੀਆਂ ਸੇਵਾਵਾਂ ਨੂੰ ਲਾਅ ਸੁਸਾਇਆਟੀ ਦੁਆਰਾ ਅਸਥਾਈ ਤੌਰ ਤੇ ਮੁਅਤਲ ਕਰ ਦਿੱਤਾ ਗਿਆ । ਅਤੇ ਇਸ ਮਾਮਲੇ ਵਿੱਚ ਹੋਰ ਜਾਂਚ ਕੀਤੀ ਜਾ ਰਹੀ ਹੈ।