ਟੋਰਾਂਟੋ ਦੇ ਇਕ ਇਮੀਗ੍ਰੇਸ਼ਨ ਵਕੀਲ ਮੈਕਸ ਚੌਧਰੀ ਦੀ ਨਕਲੀ ਡੀਪਫੇਕ ਵੀਡੀਓ, ਜ਼ਾਹਰ ਤੌਰ ‘ਤੇ ਪੈਸੇ ਮੰਗਣ ਲਈ ਬਣਾਈ ਗਈ, ਨਵੇਂ ਕੈਨੇਡੀਅਨ ਇਮੀਗ੍ਰੈਂਟਾਂ ਨੂੰ ਨਿਸ਼ਾਨਾ ਬਣਾਉਣ ਦੀ ਨਵੀਂ ਤਕਨੀਕ ਹੈ। ਦੱਸਦਈਏ ਕਿ ਇੱਕ ਗਾਹਕ ਵੱਲੋਂ $7,000 ਡਾਲਰ ਭੇਜਣ ਦੇ ਸੰਕੇਤਾਂ ਤੋਂ ਬਾਅਦ, ਚੌਧਰੀ ਨੇ ਅਜਿਹੀਆਂ ਵੀਆਓਜ਼ ਦੇਖੀਆਂ ਜੋ ਨਕਲੀ ਪਾਈਆਂ ਗਈਆਂ ਹਨ। ਚੌਧਰੀ ਨੇ ਕਿਹਾ ਕਿ ਇਹ ਵੀਡੀਓਜ਼ ਉਨ੍ਹਾਂ ਦੀ ਸ਼ਖਸੀਅਤ ਨੂੰ ਗਲਤ ਮਕਸਦ ਲਈ ਬਦਲਣ ਦੀ ਕੋਸ਼ਿਸਾਂ ਕਰ ਰਹੀਆਂ ਹਨ। ਇਸ ਨਵੇਂ ਚੱਲੇ ਸਕੈਮ ਨੂੰ ਲੈ ਕੇ ਮਾਈਗ੍ਰੈਂਟ ਗਰੁੱਪਾਂ ਨੇ ਦੱਸਿਆ ਹੈ ਕਿ ਨਵੇਂ ਇਮੀਗ੍ਰੈਂਟਾਂ ਨੂੰ ਸਮਝ ਦੇ ਭੁਲੇਖੇ ਵਿੱਚ ਪਾ ਕੇ ਅਜਿਹੇ ਘਪਲੇ ਕੀਤੇ ਜਾ ਰਹੇ ਹਨ। ਨਵੀਆਂ ਨੀਤੀਆਂ, ਜਿਵੇਂ 2025 ਲਈ 20 ਫੀਸਦੀ ਕਮੀ ਨਾਲ ਪਰਮਾਨੈਂਟ ਰਿਹਾਇਸ਼ ਦੇ ਟਾਰਗਟ ਅਤੇ 10 ਫੀਸਦੀ ਕਮੀ ਨਾਲ ਅਗਲੇ ਸਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਅਧਿਐਨ ਪਰਮਿਟਾਂ ਨੂੰ ਘਟਾਉਣਾ, ਕਨਫਿਊਜ਼ਨ ਦਾ ਮਾਹੌਲ ਪੈਦਾ ਕਰ ਰਹੀਆਂ ਹਨ। ਜਿਥੇ ਇਹ ਮਾਹੌਲ ਸਾਈਬਰ ਧੋਖਾਧੜੀ ਲਈ ਸਹਾਇਕ ਬਣ ਰਿਹਾ ਹੈ। ਇਸ ਸਕੈਮ ਨੂੰ ਲੈ ਕੇ ਮਾਈਗ੍ਰੈਂਟ ਸੰਗਠਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਕਾਨੂੰਨੀ ਸੇਵਾਵਾਂ ਪੂਰੀ ਤਰ੍ਹਾਂ ਪ੍ਰਾਪਤ ਕਰਨ ਤੋਂ ਪਹਿਲਾਂ ਕਦੇ ਵੀ ਪੈਸੇ ਨਾ ਭੇਜੋ। ਉਨ੍ਹਾਂ ਨੇ ਲੋਕਾਂ ਨੂੰ ਤਿੰਨ ਵਾਰ ਸੂਚਨਾ ਦੀ ਪੜਤਾਲ ਕਰਨ, ਮਾਈਗ੍ਰੈਂਟ ਗਰੁੱਪਾਂ ਤੋਂ ਸਹਿਯੋਗ ਲੈਣ, ਅਤੇ ਸਿਰਫ਼ ਸਰਕਾਰੀ ਵੈਬਸਾਈਟਾਂ ‘ਤੇ ਭਰੋਸਾ ਕਰਨ ਦੀ ਸਲਾਹ ਦਿੱਤੀ ਹੈ।