BTV BROADCASTING

ਟੋਰਾਂਟੋ-ਏਰੀਆ ਦੇ ਘਰ ਹਮਲੇ ਦੌਰਾਨ ਵੀਡਿਓ ਵਿੱਚ ਗੋਲੀਬਾਰੀ ਕਰਦਾ ਸ਼ੱਕੀ ਹੋਇਆ ਕੈਦ

ਟੋਰਾਂਟੋ-ਏਰੀਆ ਦੇ ਘਰ ਹਮਲੇ ਦੌਰਾਨ ਵੀਡਿਓ ਵਿੱਚ ਗੋਲੀਬਾਰੀ ਕਰਦਾ ਸ਼ੱਕੀ ਹੋਇਆ ਕੈਦ

ਟੋਰਾਂਟੋ-ਏਰੀਆ ਦੇ ਘਰ ਹਮਲੇ ਦੌਰਾਨ ਵੀਡਿਓ ਵਿੱਚ ਗੋਲੀਬਾਰੀ ਕਰਦਾ ਸ਼ੱਕੀ ਹੋਇਆ ਕੈਦ। ਟੋਰਾਂਟੋ ਦੇ ਨੇੜੇ ਕਿੰਗ ਟਾਊਨਸ਼ਿਪ ਵਿੱਚ ਇੱਕ ਟਾਰੇਗੇਟੇਡ ਘਰ ਦੇ ਹਮਲੇ ਵਿੱਚ, ਦੋ ਹਥਿਆਰਬੰਦ ਸ਼ੱਕੀ ਵਿਅਕਤੀਆਂ ਨੇ ਸ਼ਾਮ 6:20 ਵਜੇ ਦੇ ਕਰੀਬ ਇੱਕ ਰਿਹਾਇਸ਼ ਵਿੱਚ ਦਾਖਲ ਹੋ ਗਏ। ਜਿਥੇ ਘਰ ਦੇ ਅੰਦਰ, ਉਨ੍ਹਾਂ ਦਾ ਸਾਹਮਣਾ ਇੱਕ ਔਰਤ ਨਾਲ ਹੋਇਆ, ਅਤੇ ਜਦੋਂ ਇੱਕ 39 ਸਾਲਾ ਵਿਅਕਤੀ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਇੱਕ ਸ਼ੱਕੀ ਵਿਅਕਤੀ ਨੇ ਉਸਨੂੰ ਗੋਲੀ ਮਾਰ ਦਿੱਤੀ।ਹਾਲਾਂਕਿ ਮਦਦ ਕਰਨ ਵਾਲੇ ਵਿਅਕਤੀ ਦਾ ਘਰ ਦੇ ਮੈਂਬਰਾਂ ਨਾਲ ਕੋਈ ਜਾਣ-ਪਛਾਣ ਨਹੀਂ ਸੀ। ਅਤੇ ਗੋਲੀ ਲੱਗਣ ਤੋਂ ਬਾਅਦ ਉਸ ਨੂੰ ਗੈਰ-ਜਾਨ-ਖਤਰੇ ਵਾਲੀਆਂ ਸੱਟਾਂ ਦੇ ਨਾਲ ਹਸਪਤਾਲ ਲਿਜਾਇਆ ਗਿਆ। ਜਦੋਂ ਕਿ ਔਰਤ ਨੂੰ ਇਸ ਘਟਨਾ ਦੌਰਾਨ ਸਰੀਰਕ ਤੌਰ ‘ਤੇ ਨੁਕਸਾਨ ਨਹੀਂ ਪਹੁੰਚਿਆ ਪਰ ਮਾਨਸਿਕ ਤੌਰ ਤੇ ਉਹ ਬਹੁਤ ਪਰੇਸ਼ਾਨ ਦੱਸੀ ਜਾ ਰਹੀ ਹੈ। ਪੁਲਿਸ ਦੁਆਰਾ ਜਾਰੀ ਕੀਤੀ ਗਈ ਵੀਡੀਓ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਸ਼ੱਕੀ, ਕੰਮ ਵਾਲੀਆਂ ਜੈਕਟਾਂ ਪਾ ਕੇ, ਘਰ ਵਿੱਚ ਦਾਖਲ ਹੁੰਦੇ ਹਨ, ਦੋਵਾਂ ਦੇ ਮੌਕੇ ਤੋਂ ਫਰਾਰ ਹੋਣ ਤੋਂ ਪਹਿਲਾਂ ਜਿਨ੍ਹਾਂ ਵਿੱਚੋਂ ਇੱਕ ਸਾਹਮਣੇ ਵਾਲੇ ਦਰਵਾਜ਼ੇ ਦੇ ਕੋਲ ਗੋਲੀਬਾਰੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਅਧਿਕਾਰੀਆਂ ਦਾ ਮੰਨਣਾ ਹੈ ਕਿ ਘਰ ਨੂੰ ਖਾਸ ਤੌਰ ‘ਤੇ ਨਿਸ਼ਾਨਾ ਬਣਾਇਆ ਗਿਆ ਸੀ ਪਰ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਘੁਸਪੈਠੀਏ ਚਾਹੁੰਦੇ ਕੀ ਸੀ। ਪੁਲਿਸ ਹੁਣ ਸ਼ੱਕੀਆਂ ਦੀ ਪਛਾਣ ਕਰਨ ਲਈ ਡੈਸ਼ਕੈਮ ਜਾਂ ਨਿਗਰਾਨੀ ਫੁਟੇਜ ਸਮੇਤ ਜਨਤਕ ਮਦਦ ਦੀ ਮੰਗ ਕਰ ਰਹੀ ਹੈ।ਪਹਿਲੇ ਸ਼ੱਕੀ ਨੂੰ ਮੀਡੀਅਮ ਬਿਲਡ tan-skinned male ਵਜੋਂ ਦੱਸਿਆ ਗਿਆ ਹੈ, ਅਤੇ ਦੂਜੇ ਨੂੰ ਇੱਕ ਪਤਲੀ ਬਣਤਰ ਵਾਲੇ ਬਲੈਕ ਮੇਲ ਵਜੋਂ ਦੱਸਿਆ ਗਿਆ ਹੈ।ਦੋਵਾਂ ਨੂੰ ਆਖਰੀ ਵਾਰ ਇੱਕ ਪਿਕਅੱਪ ਟਰੱਕ ਵਿੱਚ ਘਟਨਾ ਸਥਾਨ ਤੋਂ ਨਿਕਲਦੇ ਦੇਖਿਆ ਗਿਆ ਸੀ।

Related Articles

Leave a Reply