ਟਾਈਫੂਨ ਯਾਗੀ ਨੇ ਵਿਅਤਨਾਮ ਦਾ ਪੁਲ ਢਾਹਿਆ, ਕਾਰਾਂ ਨਦੀ ਵਿੱਚ ਡਿੱਗੀਆਂ।ਸੁਪਰ ਟਾਈਫੂਨ ਯਾਗੀ ਨੇ ਉੱਤਰੀ ਵਿਅਤਨਾਮ ਵਿੱਚ ਵਿਆਪਕ ਤਬਾਹੀ ਮਚਾਈ ਹੈ, ਜਿਸ ਵਿੱਚ 60 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ ਫੂ ਥੋ ਸੂਬੇ ਵਿੱਚ ਫੋਂਗ ਚਾਉ ਪੁਲ ਢਹਿ ਗਿਆ। ਜਦੋਂ ਇਹ ਹਾਦਸਾ ਵਾਪਰਿਆ ਉਸ ਦੌਰਾਨ 10 ਕਾਰਾਂ ਅਤੇ ਦੋ ਸਕੂਟਰਾਂ ਸਮੇਤ ਕਈ ਵਾਹਨ ਪੁਲ ਤੋਂ ਨਿਕਲ ਰਹੇ ਸੀ ਜਦੋਂ ਉਹ ਲਾਲ ਨਦੀ ਵਿੱਚ ਡਿੱਗ ਗਏ। ਦੱਸਦਈਏ ਕਿ ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਅਧਿਕਾਰੀ 13 ਲਾਪਤਾ ਲੋਕਾਂ ਦੀ ਭਾਲ ਕਰ ਰਹੇ ਹਨ, ਜਿਨ੍ਹਾਂ ਵਿੱਚੋਂ ਤਿੰਨ ਨੂੰ ਬਚਾਇਆ ਗਿਆ ਹੈ। ਰਿਪੋਰਟ ਮੁਤਾਬਕ ਤੂਫ਼ਾਨ, ਜਿਸ ਨੇ 203 ਕਿਲੋਮੀਟਰ ਪ੍ਰਤੀ ਘੰਟਾ (126 ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਹਵਾਵਾਂ ਲਿਆਂਦੀਆਂ ਹਨ, ਜ਼ਮੀਨ ਖਿਸਕਣ, ਹੜ੍ਹਾਂ ਅਤੇ ਵਿਆਪਕ ਬਿਜਲੀ ਬੰਦ ਹੋਣ ਦਾ ਕਾਰਨ ਵੀ ਬਣਾਇਆ ਹੈ। ਜਦੋਂ ਕਿ ਹੁਣ ਇਹ ਤੂਫਾਨ ਕਮਜ਼ੋਰ ਹੋ ਗਿਆ ਹੈ, ਪਰ ਯਾਗੀ ਦੇ ਪੱਛਮ ਵੱਲ ਵਧਦਾ ਹੋਇਆ ਇਹ ਤੂਫਾਨ ਅਜੇ ਵੀ ਖ਼ਤਰਾ ਬਣਿਆ ਹੋਇਆ ਹੈ। ਅਧਿਕਾਰੀ ਆਵਾਜਾਈ ਨੂੰ ਬਹਾਲ ਕਰਨ ਲਈ ਪੋਂਟੂਨ ਪੁਲ ਬਣਾ ਰਹੇ ਹਨ, ਅਤੇ ਅਜੇ ਤੱਕ 50,000 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ ਹੈ।
ਟਾਈਫੂਨ ਯਾਗੀ ਨੇ ਵਿਅਤਨਾਮ ਦਾ ਪੁਲ ਢਾਹਿਆ, ਕਾਰਾਂ ਨਦੀ ਵਿੱਚ ਡਿੱਗੀਆਂ
- September 9, 2024