BTV BROADCASTING

ਟਰੰਪ ਟ੍ਰਾਂਜ਼ਿਸ਼ਨ ਟੀਮ, ਬੰਬ ਧਮਕੀਆਂ ਅਤੇ ਸਵਾਟਿੰਗ ਹਮਲਿਆਂ ਦਾ ਸ਼ਿਕਾਰ

ਟਰੰਪ ਟ੍ਰਾਂਜ਼ਿਸ਼ਨ ਟੀਮ, ਬੰਬ ਧਮਕੀਆਂ ਅਤੇ ਸਵਾਟਿੰਗ ਹਮਲਿਆਂ ਦਾ ਸ਼ਿਕਾਰ

ਯੂਐਸ ਪ੍ਰੈਜ਼ੀਡੈਂਟ-ਇਲੈਕਟ ਡੋਨਾਲਡ ਟ੍ਰੰਪ ਦੇ ਕੈਬਨਿਟ ਨਾਮਜ਼ਦ ਅਤੇ ਨਿਯੁਕਤ ਕੀਤੇ ਗਏ ਵਿਅਕਤੀ ਨੂੰ ਬੰਬ ਧਮਕੀ ਅਤੇ “ਸਵਾਟਿੰਗ” ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੀ ਰਿਪੋਰਟ ਟ੍ਰੰਪ ਦੀ ਟ੍ਰਾਂਜ਼ਿਸ਼ਨ ਟੀਮ ਨੇ ਬੀਤੇ ਦਿਨ ਕੀਤੀ।ਟਰੰਪ ਦੇ TRANSITION ਟੀਮ ਦੀ ਬੁਲਾਰਾ ਕੈਰੋਲਿਨ ਲੀਵਿਟ ਨੇ ਕਿਹਾ ਕਿ ਹਮਲੇ, ਜੋ ਬੰਬ ਦੀਆਂ ਧਮਕੀਆਂ ਤੋਂ ਲੈ ਕੇ ਸਵੈਟਿੰਗ ਦੀਆਂ ਘਟਨਾਵਾਂ ਤੱਕ ਸੀ, ਦਾ ਇਰਾਦਾ ਚੁਣੇ ਗਏ ਰਾਸ਼ਟਰਪਤੀ ਦੀ ਟੀਮ ਨੂੰ ਡਰਾਉਣਾ ਸੀ।ਨਿਸ਼ਾਨਾ ਬਣਾਏ ਗਏ ਵਿਅਕਤੀਆਂ ਵਿੱਚੋਂ ਇੱਕ ਐਲਿਸ ਸਟੀਫਾਨਿਕ ਸੀ, ਜੋ ਕਿ ਨਿਊਯਾਰਕ ਦੀ ਪ੍ਰਤੀਨਿਧੀ ਸੀ ਅਤੇ ਸੰਯੁਕਤ ਰਾਸ਼ਟਰ ਵਿੱਚ ਰਾਜਦੂਤ ਲਈ ਟਰੰਪ ਦੀ ਚੋਣ ਸੀ। ਸਟੀਫਾਨਿਕ ਦੇ ਦਫਤਰ ਨੇ ਰਿਪੋਰਟ ਦਿੱਤੀ ਕਿ ਜਦੋਂ ਉਹ ਥੈਂਕਸਗਿਵਿੰਗ ਲਈ ਵਾਸ਼ਿੰਗਟਨ ਤੋਂ ਵਾਪਸ ਜਾ ਰਹੇ ਸੀ ਤਾਂ ਉਸ ਨੂੰ, ਉਸਦੇ ਪਤੀ ਅਤੇ ਉਹਨਾਂ ਦੇ ਛੋਟੇ ਬੱਚੇ ਨੂੰ ਉਹਨਾਂ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਜਿਸ ਦੇ ਚਲਦੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਅਤੇ ਯੂਐਸ ਕੈਪੀਟਲ ਪੁਲਿਸ ਨੇ ਤੁਰੰਤ ਜਵਾਬ ਦਿੱਤਾ, ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ।ਇਕ ਹੋਰ ਕੇਸ ਵਿੱਚ ਫਲੋਰੀਡਾ ਵਿੱਚ, ਸਾਬਕਾ ਕਾਂਗਰਸ ਮੈਨ ਮੈਟ ਗੈਟਜ਼ ਨਾਲ ਜੁੜੇ ਇੱਕ ਘਰ ਵਿੱਚ ਬੰਬ ਦੀ ਧਮਕੀ ਦਿੱਤੀ ਗਈ ਸੀ। ਹਾਲਾਂਕਿ ਗੇਟਜ਼ ਹੁਣ ਉਸ ਥਾਂ ‘ਤੇ ਨਹੀਂ ਰਹਿੰਦਾ, ਪਰ ਪਰਿਵਾਰ ਦਾ ਇੱਕ ਮੈਂਬਰ ਉੱਥੇ ਰਹਿੰਦਾ ਹੈ। ਅਧਿਕਾਰੀਆਂ ਨੇ ਇਸ ਰਿਪੋਰਟ ਦਾ ਵੀ ਤੁਰੰਤ ਜਵਾਬ ਦਿੱਤਾ, ਮੇਲਬਾਕਸ ਦੀ ਛਾਣਬੀਨ ਕੀਤੀ ਜਿਥੇ ਉਨ੍ਹਾਂ ਨੂੰ ਕੋਈ ਸ਼ੱਕੀ ਡਿਵਾਈਸ ਨਹੀਂ ਲੱਭਾ। ਅਧਿਕਾਰੀਆਂ ਦਾ ਕਹਿਣਾਂ ਹੈ ਕਿ ਇਹਨਾਂ ਧਮਕੀਆਂ ਦੀ ਜਾਂਚ ਜਾਰੀ ਹੈ, ਅਤੇ ਕਾਨੂੰਨ ਲਾਗੂ ਕਰਨ ਵਾਲੇ ਸਾਰੇ ਸੰਭਾਵੀ ਖਤਰਿਆਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ।

Related Articles

Leave a Reply