ਟਰੂਡੋ ਨੇ ਮਾਂਟਰੀਅਲ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਚੁਣੌਤੀਆਂ ਨੂੰ ਕੀਤਾ ਸਵੀਕਾਰ।ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਨਿਆ ਕਿ ਉਸਦੀ ਲਿਬਰਲ ਪਾਰਟੀ ਕੋਲ ਲਸਾਲ—ਏਮਾਰਡ—ਵਰਡਨ ਰਾਈਡਿੰਗ ਵਿੱਚ ਬਲਾਕ ਕਿਊਬੇਕੋਇਸ ਤੋਂ ਮਾਂਟਰੀਅਲ ਵਿੱਚ ਇੱਕ ਅਹਿਮ ਸੀਟ ਹਾਰਨ ਤੋਂ ਬਾਅਦ ” ਤਿਆਰੀ ਨੂੰ ਮਜ਼ਬੂਤ ਕਰਨ ਲਈ ਬਹੁਤ ਸਾਰਾ ਕੰਮ ਬਾਕੀ” ਹੈ। ਜ਼ਿਕਰਯੋਗ ਹੈ ਕਿ ਟੋਰਾਂਟੋ ਵਿੱਚ ਜ਼ਿਮਨੀ ਚੋਣ ਵਿੱਚ ਹਾਰ ਤੋਂ ਬਾਅਦ ਹਾਲ ਹੀ ਦੇ ਮਹੀਨਿਆਂ ਵਿੱਚ ਲਿਬਰਲਾਂ ਲਈ ਇਹ ਦੂਜੀ ਵੱਡੀ ਹਾਰ ਹੈ। ਇਸ ਦੌਰਾਨ ਟਰੂਡੋ ਨੇ ਕੈਨੇਡੀਅਨਾਂ ਲਈ ਡਿਲੀਵਰੀ ‘ਤੇ ਕੇਂਦ੍ਰਿਤ ਰਹਿਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਥੇ ਹੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਮਲਾਨੀ ਜੋਲੀ ਅਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਸਮੇਤ ਹੋਰ ਲਿਬਰਲ ਮੰਤਰੀਆਂ ਨੇ ਟਰੂਡੋ ਦੀਆਂ ਭਾਵਨਾਵਾਂ ਨੂੰ ਸਹੀ ਠਹਿਰਾਉਂਦਾ, ਪਾਰਟੀ ਦੇ ਮਜ਼ਬੂਤੀ ਲਈ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਵੋਟਰਾਂ ਦੀ ਗੱਲ ਸੁਣਨ ਅਤੇ ਅੱਗੇ ਵਧਣ ਲਈ ਆਪਣੇ ਯਤਨਾਂ ਵਿੱਚ ਸੁਧਾਰ ਕਰਨ ਦੀ ਲੋੜ ਹੈ। ਹਾਰ ਦੇ ਬਾਵਜੂਦ, ਮੰਤਰੀਆਂ ਨੇ ਪੁਸ਼ਟੀ ਕੀਤੀ ਕਿ ਟਰੂਡੋ ਪਾਰਟੀ ਲੀਡਰ ਵਜੋਂ ਬਣੇ ਰਹਿਣਗੇ, ਅਤੇ ਟੀਮ, ਸਮਰਥਨ ਵਾਪਸ ਜਿੱਤਣ ਲਈ ਦ੍ਰਿੜ ਹੈ।