ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਕਿਹਾ ਕਿ ਟੋਰਾਂਟੋ ਦੀ ਰਾਈਡਿੰਗ ਵਿੱਚ ਪਿਛਲੇ ਹਫਤੇ ਹੋਈ ਜ਼ਿਮਨੀ ਚੋਣ ਦੀ ਸ਼ੋਕਿੰਗ ਹਾਰ ਨੇ ਲਿਬਰਲ ਪਾਰਟੀ ਦੇ ਅੰਦਰ “ਬਹੁਤ ਸਾਰੀਆਂ ਗੱਲਾਂਬਾਤਾਂ” ਨੂੰ ਖੜ੍ਹਾ ਕਰ ਦਿੱਤਾ ਹੈ, ਜਿਸ ਦੇ ਚਲਦੇ ਪਾਰਟੀ ਦੇ ਸਿਆਸੀ ਭਵਿੱਖ ਬਾਰੇ ਵੀ ਸਵਾਲ ਘੁੰਮ ਰਹੇ ਹਨ। ਜ਼ਿਕਰਯੋਗ ਹੈ ਕਿ ਟੋਰਾਂਟੋ-ਸੈਂਟ ਪੌਲ ਦੀ ਰਾਈਡਿੰਗ ਵਿੱਚ ਕੰਜ਼ਰਵੇਟਿਵ ਨੇ ਹੈਰਾਨੀਜਨਕ ਜਿੱਤ ਉਥੇ ਪ੍ਰਾਪਤ ਕੀਤੀ ਜੋ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਲਈ ਇੱਕ ਲਿਬਰਲ ਗੜ੍ਹ ਰਿਹਾ ਹੈ। ਜਿਸ ਨੂੰ ਲੈ ਕੇ ਚੱਲ ਰਹੀ ਬਿਆਨਬਾਜ਼ੀ ਤੇ ਟਰੂਡੋ ਨੇ ਕਿਹਾ ਕਿ ਪਾਰਟੀ “ਬਹੁਤ ਸਾਰੀਆਂ ਮਹੱਤਵਪੂਰਨ ਗੱਲਬਾਤਾਂ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਨੇ ਕਿਹਾ ਕੀ ਸਪਸ਼ਟ ਗੱਲਬਾਤ ਕਰਦੇ ਹਾਂ, ਪਿਛਲੇ ਹਫਤੇ ਦੀ ਜ਼ਿਮਨੀ ਚੋਣ ਹਾਰ, ਇਸ ਨੂੰ ਸ਼ੂਗਰਕੋਟ ਨਾ ਕਰਨਾ, ਚੁਣੌਤੀਪੂਰਨ ਸੀ, ਉਹ ਚੀਜ਼ ਸੀ ਜਿਸਨੂੰ ਸਾਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇਹ ਬਿਆਨ ਮੋਂਟਰੀਅਲ ਕਬੇਕ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਹਮਣੇ ਆਇਆ ਜਿਥੇ ਉਨ੍ਹਾਂ ਨੇ ਇੱਕ ਕਮਿਊਨਿਟੀ ਦੇ ਬੁਨਿਆਦੀ ਢਾਂਚੇ ਦਾ ਐਲਾਨ ਕੀਤਾ ਸੀ। “ਮੈਂ ਪੂਰੇ ਦੇਸ਼ ਤੋਂ, ਨਾ ਸਿਰਫ਼ ਜੀਟੀਏ ਵਿੱਚ, ਕੌਕੇਸ ਦੇ ਵੱਖ-ਵੱਖ ਮੈਂਬਰਾਂ ਨਾਲ ਬਹੁਤ ਸਾਰੀਆਂ ਕਾਲਾਂ ਕੀਤੀਆਂ ਹਨ, ਇਸ ਬਾਰੇ ਗੱਲ ਕਰਨ ਲਈ ਕਿ ਅਸੀਂ ਇਹ ਕਿਵੇਂ ਯਕੀਨੀ ਬਣਾਉਂਦੇ ਹਾਂ ਕਿ ਅਸੀਂ ਕੈਨੇਡੀਅਨਾਂ ਨਾਲ ਜੁੜਨ ਲਈ ਆਪਣਾ ਕੰਮ ਜਾਰੀ ਰੱਖ ਰਹੇ ਹਾਂ, ਇਹ ਯਕੀਨੀ ਬਣਾਉਣ ਲਈ ਕਿ ਅਸੀਂ ਲੋਕਾਂ ਲਈ ਡਿਲੀਵਰ ਕਰਨਾ ਜਾਰੀ ਰੱਖ ਰਹੇ ਹਾਂ।ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਦੀਆਂ ਟਿੱਪਣੀਆਂ ਅਜਿਹੇ ਸਮੇਂ ਵਿੱਚ ਆਈਆਂ ਹਨ ਜਦੋਂ ਹਾਲ ਹੀ ਦੇ ਦਿਨਾਂ ਵਿੱਚ ਕੁਝ ਲਿਬਰਲ ਸੰਸਦ ਮੈਂਬਰਾਂ ਅਤੇ ਇੱਕ ਸਾਬਕਾ ਕੈਬਨਿਟ ਮੰਤਰੀ ਨੇ ਉਨ੍ਹਾਂ ਨੂੰ ਜ਼ਿਮਨੀ ਚੋਣ ਦੀ ਹਾਰ ਦੇ ਮੱਦੇਨਜ਼ਰ ਅਸਤੀਫਾ ਦੇਣ ਦੀ ਮੰਗ ਕੀਤੀ ਹੈ।