ਟਰੂਡੋ ਆਪਣੀ ਲੀਡਰਸ਼ਿਪ ਵਿੱਚ ਭਰੋਸੇ ਲਈ ਪਾਰਲੀਮੈਂਟ ਦੀ ਬਹਿਸ ਵਿੱਚ ਦ੍ਰਿੜਤਾ ਨਾਲ ਖੜੇ।ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਿਬਰਲ ਲੀਡਰ ਦੇ ਤੌਰ ‘ਤੇ ਬਣੇ ਰਹਿਣ ਦੀ ਆਪਣੀ ਪਸੰਦ ਦਾ ਬਚਾਅ ਕਰ ਰਹੇ ਹਨ ਭਾਵੇਂ ਕਿ ਉਹਨਾਂ ਦੀ ਪ੍ਰਵਾਨਗੀ ਰੇਟਿੰਗ ਘੱਟ ਹੈ। ਜ਼ਿਕਰਯੋਗ ਹੈ ਕਿ ਉਹ ਇਸ ਸਮੇਂ ਸੰਯੁਕਤ ਰਾਸ਼ਟਰ ਮਹਾਸਭਾ ਲਈ ਨਿਊਯਾਰਕ ਸਿਟੀ ਵਿੱਚ ਹਨ। ਟਰੂਡੋ ਨੇ ਇਸ ਦੌਰਾਨ ਦਲੀਲ ਦਿੱਤੀ ਕਿ ਗੰਭੀਰ ਸਿਆਸਤਦਾਨਾਂ ਨੂੰ ਆਕਰਸ਼ਕ ਨਾਅਰਿਆਂ ਦੀ ਬਜਾਏ ਅਸਲ ਮੁੱਦਿਆਂ ‘ਤੇ ਧਿਆਨ ਦੇਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕੈਨੇਡੀਅਨਾਂ ਦੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਵਿਸ਼ਵਵਿਆਪੀ ਸੰਕਟਾਂ ਨੂੰ ਹੱਲ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਕਾਬਿਲੇਗੌਰ ਹੈ ਕਿ ਟਰੂਡੋ ਦਾ ਰੁਖ ਉਦੋਂ ਆਇਆ ਹੈ ਜਦੋਂ ਪਾਰਲੀਮੈਂਟ ਵੱਲੋਂ ਲਿਬਰਲ ਸਰਕਾਰ ਵਿੱਚ ਭਰੋਸੇ ਦੇ ਮਤੇ ‘ਤੇ ਬਹਿਸ ਕੀਤੀ ਗਈ, ਜਿਸ ਵਿੱਚ ਟਰੂਡੋ ਨੂੰ ਆਉਣ ਵਾਲੀਆਂ ਦਰਪੇਸ਼ ਸਿਆਸੀ ਚੁਣੌਤੀਆਂ ਨੂੰ ਉਜਾਗਰ ਕੀਤਾ ਗਿਆ ਸੀ।