BTV BROADCASTING

ਝਾਰਖੰਡ ਵਿੱਚ 5 ਦਸੰਬਰ ਨੂੰ ਸੋਰੇਨ ਮੰਤਰੀ ਮੰਡਲ ਦਾ ਵਿਸਤਾਰ

ਝਾਰਖੰਡ ਵਿੱਚ 5 ਦਸੰਬਰ ਨੂੰ ਸੋਰੇਨ ਮੰਤਰੀ ਮੰਡਲ ਦਾ ਵਿਸਤਾਰ

ਸੋਰੇਨ ਮੰਤਰੀ ਮੰਡਲ ਦਾ ਵਿਸਤਾਰ ਝਾਰਖੰਡ ਵਿੱਚ 5 ਦਸੰਬਰ ਨੂੰ ਕੀਤਾ ਜਾਵੇਗਾ। ਜਿਸ ਵਿੱਚ ਜੇਐਮਐਮ, ਕਾਂਗਰਸ, ਆਰਜੇਡੀ ਅਤੇ ਖੱਬੇ ਪੱਖੀ ਪਾਰਟੀਆਂ ਦੇ ਵਿਧਾਇਕ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਹਾਲਾਂਕਿ, ਕਿਸ ਪਾਰਟੀ ਤੋਂ ਕਿੰਨੇ ਮੰਤਰੀ ਬਣਾਏ ਜਾਣਗੇ, ਇਸ ਦਾ ਅਜੇ ਖੁਲਾਸਾ ਨਹੀਂ ਹੋਇਆ ਹੈ। ਜਦੋਂ ਕਿ ਇਸ ਤੋਂ ਪਹਿਲਾਂ ਸੂਬੇ ਵਿੱਚ 28 ਨਵੰਬਰ ਨੂੰ ਹੋਏ ਸਹੁੰ ਚੁੱਕ ਸਮਾਗਮ ਵਿੱਚ ਸਿਰਫ਼ ਹੇਮੰਤ ਸੋਰੇਨ ਨੇ ਹੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਤੁਹਾਨੂੰ ਦੱਸ ਦੇਈਏ ਕਿ ਹੇਮੰਤ ਸੋਰੇਨ ਚੌਥੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ।

ਮੰਤਰੀ ਮੰਡਲ ‘ਚ ਕਿਸ ਪਾਰਟੀ ਦੇ ਕਿੰਨੇ ਮੰਤਰੀ?ਸੂਤਰਾਂ ਮੁਤਾਬਕ ਮੰਤਰੀ ਜੇ.ਐੱਮ.ਐੱਮ., ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਤੋਂ ਹੀ ਬਣਾਏ ਜਾਣੇ ਹਨ, ਜਿਨ•ਾਂ ‘ਚੋਂ ਛੇ ਜੇ.ਐੱਮ.ਐੱਮ., ਚਾਰ ਕਾਂਗਰਸ ਅਤੇ ਇਕ ਰਾਸ਼ਟਰੀ ਜਨਤਾ ਦਲ ਤੋਂ ਬਣਾਇਆ ਜਾਵੇਗਾ। ਜਦਕਿ ਦੂਜੇ ਭਾਈਵਾਲ ਸੀਪੀਆਈ (ਐਮਐਲ) (ਐਲ) ਨੇ ਮੰਤਰੀ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਹੇਮੰਤ ਸੋਰੇਨ ਵੱਲੋਂ ਇਕੱਲੇ ਹੀ ਸਹੁੰ ਚੁੱਕਣ ਦਾ ਕਾਰਨ ਇਹ ਸੀ ਕਿ ਗਠਜੋੜ ‘ਚ ਮੰਤਰੀ ਅਹੁਦਿਆਂ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਸਕੀ।

Related Articles

Leave a Reply