BTV BROADCASTING

ਜੰਮੂ-ਕਸ਼ਮੀਰ ‘ਚ ਨਸ਼ਾ ਤਸਕਰਾਂ ਖਿਲਾਫ ਦਿਖਾਈ ਜਾ ਰਹੀ ਸਖਤੀ, ਹੁਣ 3 ਕਰੋੜ ਦੀ ਜਾਇਦਾਦ ਜ਼ਬਤ

ਜੰਮੂ-ਕਸ਼ਮੀਰ ‘ਚ ਨਸ਼ਾ ਤਸਕਰਾਂ ਖਿਲਾਫ ਦਿਖਾਈ ਜਾ ਰਹੀ ਸਖਤੀ, ਹੁਣ 3 ਕਰੋੜ ਦੀ ਜਾਇਦਾਦ ਜ਼ਬਤ

ਜੰਮੂ: ਪੁਲਿਸ ਨੇ ਕਾਜ਼ੀਗੁੰਡ ਨੈਸ਼ਨਲ ਹਾਈਵੇਅ ‘ਤੇ ਕੁਲਗਾਮ ਦੇ ਬੋਨੀਗਾਮ ਕਾਜ਼ੀਗੁੰਡ ਦੇ ਰਹਿਣ ਵਾਲੇ ਇੱਕ ਬਦਨਾਮ ਨਸ਼ਾ ਤਸਕਰ ਅਬਦੁਲ ਰਸ਼ੀਦ ਰਾਥਰ ਪੁੱਤਰ ਗੁਲਾਮ ਹਸਨ ਰਾਥਰ ਦੀ 2 ਮੰਜ਼ਿਲਾ ਰਿਹਾਇਸ਼ੀ ਇਮਾਰਤ ਅਤੇ ਇੱਕ ਵਪਾਰਕ ਜਾਇਦਾਦ ਸਮੇਤ 3 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਹੈ।

ਇਸ ਸਮੱਗਲਰ ‘ਤੇ ਐਨ.ਡੀ.ਪੀ.ਐਸ. ਐਕਟ 1985 ਦੀ ਧਾਰਾ 68-ਐਫ-2 ਤਹਿਤ ਕੇਸ ਦਰਜ ਕੀਤਾ ਗਿਆ ਹੈ। ਕੁਲਗਾਮ ਪੁਲਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਨ੍ਹਾਂ ਜਾਇਦਾਦਾਂ ਦੀ ਪਛਾਣ ਗੈਰ-ਕਾਨੂੰਨੀ ਤੌਰ ‘ਤੇ ਹਾਸਲ ਕੀਤੀਆਂ ਜਾਇਦਾਦਾਂ ਵਜੋਂ ਹੋਈ ਹੈ। ਮੁਲਜ਼ਮ ਫਿਲਹਾਲ ਪੀ.ਆਈ.ਟੀ. ਐਨ.ਡੀ.ਪੀ.ਐਸ ਐਕਟ ਤਹਿਤ ਹਿਰਾਸਤ ਵਿੱਚ ਹੈ ਅਤੇ ਜੰਮੂ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ।

Related Articles

Leave a Reply