ਜੋਲੀ ਨੇ ਸੰਯੁਕਤ ਰਾਸ਼ਟਰ ਦੇ ਭਾਸ਼ਣ ਵਿੱਚ ਧਰੁਵੀਕਰਨ ਨੂੰ ਬਣਾਇਆ ਨਿਸ਼ਾਨਾ, ਉਦਾਰਵਾਦੀਆਂ ਨੂੰ ‘ਆਜ਼ਾਦੀ’ ਸ਼ਬਦ ਨੂੰ ਮੁੜ ਦਾਅਵਾ ਕਰਨ ਦੀ ਕੀਤੀ ਅਪੀਲ।ਕੈਨੇਡਾ ਦੀ ਵਿਦੇਸ਼ ਮਾਮਲਿਆਂ ਦੀ ਮੰਤਰੀ ਮਲਾਨੀ ਜੋਲੀ ਨੇ ਸੰਯੁਕਤ ਰਾਸ਼ਟਰ ਵਿੱਚ ਬੋਲਦਿਆਂ ਦੇਸ਼ਾਂ ਨੂੰ ਵੱਧ ਰਹੇ ਸਿਆਸੀ ਧਰੁਵੀਕਰਨ ਵਿਰੁੱਧ ਇੱਕਜੁੱਟ ਹੋਣ ਦੀ ਅਪੀਲ ਕੀਤੀ ਹੈ। ਉਸਨੇ ਚੇਤਾਵਨੀ ਦਿੱਤੀ ਹੈ ਕਿ ਸਹਿਯੋਗ ਤੋਂ ਬਿਨਾਂ, ਵਿਸ਼ਵ ਨੂੰ ਹੇਟੀ ਅਤੇ ਅਫਗਾਨਿਸਤਾਨ ਵਰਗੇ ਹੋਰ ਸੰਕਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੌਲੀ ਨੇ ਇਸ ਗੱਲ ‘ਤੇ ਜ਼ੋਰ ਦਿੰਦਿਆ ਕਿਹਾ ਕਿ ਉਦਾਰਵਾਦੀ ਲੋਕਤੰਤਰਾਂ ਨੂੰ “ਆਜ਼ਾਦੀ” ਸ਼ਬਦ ਦਾ ਦੁਬਾਰਾ ਦਾਅਵਾ ਕਰਨਾ ਚਾਹੀਦਾ ਹੈ, ਕਿਉਂਕਿ ਇਸਦੀ ਨਫ਼ਰਤ ਭਰੇ ਭਾਸ਼ਣ ਨੂੰ ਉਤਸ਼ਾਹਿਤ ਕਰਨ ਅਤੇ ਯੂਕਰੇਨ ‘ਤੇ ਰੂਸ ਦੇ ਹਮਲੇ ਵਰਗੀਆਂ ਕਾਰਵਾਈਆਂ ਨੂੰ ਜਾਇਜ਼ ਠਹਿਰਾਉਣ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਦੌਰਾਨ ਉਸਨੇ ਮਨੁੱਖੀ ਅਧਿਕਾਰਾਂ ਅਤੇ ਪ੍ਰਭੂਸੱਤਾ ਲਈ ਮਜ਼ਬੂਤ ਆਲਮੀ ਸਮਰਥਨ ਦੀ ਮੰਗ ਕੀਤੀ। ਜੌਲੀ ਨੇ ਮੱਧ ਪੂਰਬ ਵਿੱਚ ਕੈਨੇਡਾ ਦੇ ਰੁਖ ਨੂੰ ਵੀ ਛੋਹਿਆ, ਫਲਸਤੀਨੀ ਰਾਜ ਦੀ ਸਿਰਜਣਾ ਦਾ ਵਿਰੋਧ ਕਰਨ ਲਈ ਇਜ਼ਰਾਈਲ ਦੀ ਆਲੋਚਨਾ ਕੀਤੀ। ਅਤੇ ਇਸ ਤੋਂ ਇਲਾਵਾ, ਉਸਨੇ ਨਿਰਾਸ਼ਾ ਜ਼ਾਹਰ ਕੀਤੀ ਕਿ ਸੰਯੁਕਤ ਰਾਸ਼ਟਰ ਦੀ ਲਗਭਗ 80 ਸਾਲਾਂ ਦੀ ਹੋਂਦ ਵਿੱਚ ਕਦੇ ਵੀ ਕੋਈ ਮਹਿਲਾ ਆਗੂ ਨਹੀਂ ਹੈ।