BTV BROADCASTING

ਜੈਸਪਰ ਨੈਸ਼ਨਲ ਪਾਰਕ 2025 ਵਿੱਚ ਜ਼ਿਆਦਾਤਰ ਕੈਂਪ ਸਾਈਟਾਂ ‘ਤੇ campers ਦਾ ਸਵਾਗਤ ਕਰਨ ਲਈ ਤਿਆਰ

ਜੈਸਪਰ ਨੈਸ਼ਨਲ ਪਾਰਕ 2025 ਵਿੱਚ ਜ਼ਿਆਦਾਤਰ ਕੈਂਪ ਸਾਈਟਾਂ ‘ਤੇ campers ਦਾ ਸਵਾਗਤ ਕਰਨ ਲਈ ਤਿਆਰ

ਜੈਸਪਰ ਨੈਸ਼ਨਲ ਪਾਰਕ 2025 ਵਿੱਚ ਜ਼ਿਆਦਾਤਰ ਕੈਂਪ ਸਾਈਟਾਂ ‘ਤੇ campers ਦਾ ਸਵਾਗਤ ਕਰਨ ਲਈ ਤਿਆਰ।ਜਿਵੇਂ ਕਿ ਜੈਸਪਰ ਵਿੱਚ ਵਾਈਲਡਫਾਇਰ ਤੋਂ ਬਾਅਦ ਰਿਕਵਰੀ ਦੇ ਯਤਨ ਅਜੇ ਵੀ ਜਾਰੀ ਹਨ, ਪਾਰਕਸ ਕੈਨੇਡਾ ਫਿਰ ਤੋਂ ਨੈਸ਼ਨਲ ਪਾਰਕ ਵਿੱਚ ਕੈਂਪਰਾਂ ਦਾ ਸੁਆਗਤ ਕਰਨ ਲਈ ਸਖ਼ਤ ਮਿਹਨਤ ਕਰ ਰਿਹਾ ਹੈ।ਜਾਣਕਾਰੀ ਮੁਤਾਬਕ ਅਗਲੇ ਸਾਲ ਜਨਵਰੀ ਤੋਂ ਸ਼ੁਰੂ ਹੋ ਕੇ , ਲੋਕ 2025 ਸੀਜ਼ਨ ਲਈ ਕੈਂਪ ਸਾਈਟਾਂ ਲਈ online reservation ਕਰਨ ਦੇ ਯੋਗ ਹੋਣਗੇ।Whistlers, Miette ਦੇ ਨਾਲ-ਨਾਲ ਮੇਜਰ ਕੈਂਪਗ੍ਰਾਉਂਡਸ ਸਮੇਤ ਕਈ self-registration sites ਖੁਲ੍ਹੀਆਂ ਹੋਣਗੀਆਂ। ਇਸ ਦੇ ਨਾਲ-ਨਾਲ ਵਾਪਿਟੀ ਕੈਂਪਗ੍ਰਾਉਂਡ ਵੀ ਘੱਟ ਸਮਰੱਥਾ ਦੇ ਨਾਲ ਮੁੜ ਖੋਲ੍ਹਿਆ ਜਾਵੇਗਾ। ਦੱਸਦਈਏ ਕਿ ਵਾਈਲਡਫਾਇਰ ਦੁਆਰਾ ਪ੍ਰਭਾਵਿਤ ਹੋਏ ਖੇਤਰਾਂ ਨੂੰ ਮੁੜ ਖੋਲ੍ਹ ਲਈ ਅਧਿਕਾਰੀ ਇਸ ਦੌਰਾਨ ਕਿਸੇ ਵੀ ਸੰਭਾਵੀ ਜਨਤਕ ਸੁਰੱਖਿਆ ਜੋਖਮ ਅਤੇ ਵਾਤਾਵਰਣ ਰਿਕਵਰੀ ਲੋੜਾਂ ‘ਤੇ ਵਿਚਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਜੈਸਪਰ ਹਰ ਸਾਲ 2.4 ਮਿਲੀਅਨ ਸੈਲਾਨੀਆਂ ਦੇ ਨਾਲ ਦੇਸ਼ ਦਾ ਦੂਜਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਨੈਸ਼ਨਲ ਪਾਰਕ ਹੈ। ਜਿਸ ਨੂੰ ਕਿ ਇਸ ਸਾਲ ਵਾਈਲਡਫਾਇਰ ਦੇ ਚਲਦੇ ਲੱਖਾ ਦੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਅਤੇ ਹੁਣ ਜੈਸਪਰ ਮੁੜ ਤੋਂ ਆਪਣੇ ਰਿਕਵਰੀ ਮੋਡ ਤੇ ਹੈ।

Related Articles

Leave a Reply