ਜੇਕਰ ਤੁਸੀਂ ਵੀ ਯੂਨੀਫਾਈਡ ਪੇਮੈਂਟ ਇੰਟਰਫੇਸ (ਯੂ.ਪੀ.ਆਈ.) ਦੀ ਵਰਤੋਂ ਕਰਦੇ ਹੋ। UPI ‘ਚ ਜਲਦ ਹੀ ਵੱਡਾ ਬਦਲਾਅ ਹੋਣ ਵਾਲਾ ਹੈ। ਸਰਕਾਰ ਨੇ ਇੱਕ ਸਰਕੂਲਰ ਵਿੱਚ ਕਿਹਾ ਹੈ ਕਿ ਟੈਕਸਦਾਤਾ ਜਲਦੀ ਹੀ UPI ਰਾਹੀਂ 5 ਲੱਖ ਰੁਪਏ ਤੱਕ ਦਾ ਟੈਕਸ ਭੁਗਤਾਨ ਕਰ ਸਕਦੇ ਹਨ। ਪਹਿਲਾਂ ਇਹ ਸੀਮਾ ਬਹੁਤ ਘੱਟ ਸੀ। ਇਸ ਬਦਲਾਅ ਨਾਲ ਕਰੋੜਾਂ ਟੈਕਸਦਾਤਿਆਂ ਨੂੰ ਵੱਡੀ ਰਾਹਤ ਮਿਲੇਗੀ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (NPCI) ਨੇ ਦੇਸ਼ ਦੇ ਲੱਖਾਂ ਟੈਕਸਦਾਤਿਆਂ ਦੀ ਮਦਦ ਲਈ UPI ਦੀ ਵਰਤੋਂ ਕਰਦੇ ਹੋਏ ਟੈਕਸ ਭੁਗਤਾਨਾਂ ਲਈ ਲੈਣ-ਦੇਣ ਦੀ ਸੀਮਾ ਵਧਾ ਦਿੱਤੀ ਹੈ।NPCI ਦੁਆਰਾ 24 ਅਗਸਤ 2024 ਨੂੰ ਸਰਕੂਲਰ ਜਾਰੀ ਕੀਤਾ ਗਿਆ ਸੀ। ਇਸ ਵਿੱਚ ਕਿਹਾ ਗਿਆ ਹੈ ਕਿ UPI ਭੁਗਤਾਨ ਦੇ ਇੱਕ ਤਰਜੀਹੀ ਢੰਗ ਵਜੋਂ ਉੱਭਰ ਰਿਹਾ ਹੈ, ਇਸ ਲਈ ਕੁਝ ਸ਼੍ਰੇਣੀਆਂ ਲਈ UPI ਵਿੱਚ ਪ੍ਰਤੀ ਲੈਣ-ਦੇਣ ਸੀਮਾ ਨੂੰ ਵਧਾਉਣ ਦੀ ਲੋੜ ਹੈ। ਸਰਕੂਲਰ ਵਿੱਚ ਅੱਗੇ ਕਿਹਾ ਗਿਆ ਹੈ ਕਿ ਸੰਗਠਨਾਂ ਲਈ ਟੈਕਸ ਭੁਗਤਾਨ ਲਈ ਯੂਪੀਆਈ ਪ੍ਰਤੀ ਲੈਣ-ਦੇਣ ਦੀ ਸੀਮਾ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਗਈ ਹੈ।