ਜਾਪਾਨ ‘ਚ ਵੀਰਵਾਰ ਨੂੰ 7.1 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਭੂਚਾਲ ਦਾ ਕੇਂਦਰ ਜਾਪਾਨ ਦੇ ਕਿਊਸ਼ੂ ਟਾਪੂ ‘ਤੇ ਜ਼ਮੀਨ ਤੋਂ ਕਰੀਬ 8.8 ਕਿਲੋਮੀਟਰ ਹੇਠਾਂ ਦੱਸਿਆ ਜਾ ਰਿਹਾ ਹੈ। ਮਿਆਜ਼ਾਕੀ, ਕੋਚੀ, ਓਇਟਾ, ਕਾਗੋਸ਼ੀਮਾ ਅਤੇ ਇਹੀਮੇ ਸ਼ਹਿਰਾਂ ਲਈ ਸੁਨਾਮੀ ਦੀ ਸਲਾਹ ਜਾਰੀ ਕੀਤੀ ਗਈ ਹੈ।
ਇਸ ਤੋਂ ਪਹਿਲਾਂ 1 ਜਨਵਰੀ ਨੂੰ ਜਾਪਾਨ ਵਿੱਚ 7.6 ਤੀਬਰਤਾ ਦਾ ਭੂਚਾਲ ਆਇਆ ਸੀ। ਇਸ ‘ਚ 318 ਲੋਕਾਂ ਦੀ ਮੌਤ ਹੋ ਗਈ ਸੀ ਅਤੇ 1300 ਲੋਕ ਜ਼ਖਮੀ ਹੋ ਗਏ ਸਨ। ਭੂਚਾਲ ਕਾਰਨ ਇਸ਼ੀਕਾਵਾ ‘ਚ ਕਈ ਥਾਵਾਂ ‘ਤੇ ਅੱਗ ਲੱਗ ਗਈ। ਇਸ ਕਾਰਨ 200 ਇਮਾਰਤਾਂ ਸੜ ਕੇ ਸੁਆਹ ਹੋ ਗਈਆਂ।
ਇਸ ਤੋਂ ਪਹਿਲਾਂ ਮਾਰਚ 2011 ਵਿੱਚ ਜਾਪਾਨ ਵਿੱਚ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਭੂਚਾਲ ਆਇਆ ਸੀ, ਜਿਸ ਵਿੱਚ 16 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।