BTV BROADCASTING

Watch Live

ਜਲੰਧਰ: ਚਰਨਜੀਤ ਚੰਨੀ ਦਾ ਵਿਵਾਦਿਤ ਬਿਆਨ- ਮੈਡੀਕਲ ਟੂਰਿਜ਼ਮ ਲਈ ਖੋਲ੍ਹਿਆ ਜਾਵੇਗਾ ਵਾਹਗਾ ਬਾਰਡਰ

ਜਲੰਧਰ: ਚਰਨਜੀਤ ਚੰਨੀ ਦਾ ਵਿਵਾਦਿਤ ਬਿਆਨ- ਮੈਡੀਕਲ ਟੂਰਿਜ਼ਮ ਲਈ ਖੋਲ੍ਹਿਆ ਜਾਵੇਗਾ ਵਾਹਗਾ ਬਾਰਡਰ

ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਉਹ ਵਾਹਗਾ ਬਾਰਡਰ ਖੋਲ੍ਹ ਦੇਣਗੇ।

ਸ਼ਨੀਵਾਰ ਸਵੇਰੇ ਘਰ ‘ਚ ਆਯੋਜਿਤ ਪ੍ਰੈੱਸ ਕਾਨਫਰੰਸ ‘ਚ ਚੰਨੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ‘ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਰੈਲੀ ਪੂਰੀ ਤਰ੍ਹਾਂ ਫਲਾਪ ਰਹੀ। ਅੱਠ ਜ਼ਿਲ੍ਹਿਆਂ ਤੋਂ ਲੋਕ ਬੁਲਾਏ ਗਏ ਸਨ ਪਰ ਫਿਰ ਵੀ ਦੋ ਤੋਂ ਢਾਈ ਹਜ਼ਾਰ ਲੋਕ ਹੀ ਇਕੱਠੇ ਹੋ ਸਕੇ। ਇਸ ਤੋਂ ਪਤਾ ਚੱਲਦਾ ਹੈ ਕਿ ਪੰਜਾਬ ਵਿੱਚ ਭਾਜਪਾ ਦੀ ਸਥਿਤੀ ਕੀ ਹੈ ਅਤੇ ਲੋਕ ਉਨ੍ਹਾਂ ਨੂੰ ਕਿੰਨੀਆਂ ਵੋਟਾਂ ਪਾਉਣਗੇ।

ਚੰਨੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਡੇ ਸ਼ਹਿਰ ਆਏ ਸਨ, ਇਸ ਲਈ ਮੈਂ ਸੋਚਿਆ ਕਿ ਅੱਜ ਜ਼ਿਲ੍ਹੇ ਲਈ ਕਈ ਚੰਗੇ ਐਲਾਨ ਕੀਤੇ ਜਾਣਗੇ। ਪਰ ਉਸ ਨੇ ਕੋਈ ਐਲਾਨ ਨਹੀਂ ਕੀਤਾ ਅਤੇ ਬਿਨਾਂ ਕੁਝ ਦਿੱਤੇ ਵਾਪਸ ਪਰਤ ਗਿਆ। ਪੀਐਮ ਨੇ ਜਲੰਧਰ ਦੇ ਲੋਕਾਂ ਨੂੰ ਨਿਰਾਸ਼ ਕੀਤਾ ਹੈ। ਚੰਨੀ ਨੇ ਕਿਹਾ ਕਿ ਅਸੀਂ ਮੰਗ ਕੀਤੀ ਸੀ ਕਿ ਜਲੰਧਰ ਦੇ ਆਦਮਪੁਰ ਹਵਾਈ ਅੱਡੇ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੇ ਨਾਂ ‘ਤੇ ਰੱਖਿਆ ਜਾਵੇ ਪਰ ਅਜਿਹਾ ਵੀ ਨਹੀਂ ਹੋਇਆ।

Related Articles

Leave a Reply