BTV BROADCASTING

Watch Live

ਚੰਡੀਗੜ੍ਹ ਨੇ ਹੋਲੀ ਮੌਕੇ 1000 ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

ਚੰਡੀਗੜ੍ਹ ਨੇ ਹੋਲੀ ਮੌਕੇ 1000 ਪੁਲਿਸ ਮੁਲਾਜ਼ਮ ਕੀਤੇ ਤਾਇਨਾਤ

24 ਮਾਰਚ 2024: ਚੰਡੀਗੜ੍ਹ ਪੁਲੀਸ ਨੇ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਅਤੇ ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਹਨ।

ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨੇ ਵਿਦਿਅਕ ਅਦਾਰਿਆਂ ’ਤੇ ਪੁਲੀਸ ਚੌਕਸੀ ਸਖ਼ਤ ਕਰਨ ਦੇ ਨਿਰਦੇਸ਼ ਦਿੱਤੇ ਹਨ, ਜਿਸ ਤਹਿਤ ਪੰਜਾਬ ਯੂਨੀਵਰਸਿਟੀ ਦੇ ਚੀਤਾ ਮੋਟਰ ਸਾਈਕਲ ਪੁਲੀਸ ਗਰਲਜ਼ ਹੋਸਟਲ ਦੇ ਆਲੇ-ਦੁਆਲੇ ਪੀਸੀਆਰ ਵਾਹਨਾਂ ਦੀ ਗਸ਼ਤ ਤੇਜ਼ ਕੀਤੀ ਜਾਵੇਗੀ।

ਸੈਕਟਰ 11/12 ਟੀ-ਪੁਆਇੰਟ ਤੋਂ ਛੋਟਾ ਚੌਕ ਸੈਕਟਰ 9/10, ਚੰਡੀਗੜ੍ਹ ਤੱਕ ਗੈਰੀ ਰੂਟ ‘ਤੇ ਸੀਮਤ ਵਾਹਨ ਜ਼ੋਨ ਬਣਾਇਆ ਜਾਵੇਗਾ। ਸੁਖਨਾ ਝੀਲ, ਏਲਾਂਟੇ ਮਾਲ, ਸੈਕਟਰ 15, 11, 17, 22, 20 ਦੇ ਰੁਝੇਵਿਆਂ ਭਰੇ ਬਾਜ਼ਾਰਾਂ, ਹੋਸਟਲਾਂ ਅਤੇ ਹੋਰ ਅਦਾਰਿਆਂ ਵਿੱਚ ਵੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ।

Related Articles

Leave a Reply