BTV BROADCASTING

Watch Live

ਘਰ ਦੀ ਛੱਤ ‘ਤੇ ਰੀਲ ਬਣਾ ਰਹੀ ਸੀ ਕੁੜੀ, ਅਸਮਾਨ ਤੋਂ ਡਿੱਗੀ ਬਿਜਲੀ

ਘਰ ਦੀ ਛੱਤ ‘ਤੇ ਰੀਲ ਬਣਾ ਰਹੀ ਸੀ ਕੁੜੀ, ਅਸਮਾਨ ਤੋਂ ਡਿੱਗੀ ਬਿਜਲੀ

ਅੱਜਕਲ ਬੱਚਿਆਂ ਤੋਂ ਲੈ ਕੇ ਨੌਜਵਾਨਾਂ , ਬਜ਼ੁਰਗਾਂ ਤੱਕ ਹਰ ਕੋਈ ਰੀਲਾਂ ਬਣਾਉਣ ਦਾ ਦੀਵਾਨਾ ਹੈ। ਰੀਲਾਂ ਬਣਾਉਣ ਸਮੇਂ ਕਈ ਹਾਦਸੇ ਵਾਪਰ ਚੁੱਕੇ ਹਨ। ਬਿਹਾਰ ਦੇ ਸੀਤਾਮੜੀ ਤੋਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇੱਥੇ ਇਕ ਲੜਕੀ ਘਰ ਦੀ ਛੱਤ ‘ਤੇ ਮੀਂਹ ‘ਚ ਰੀਲ ਬਣਾ ਰਹੀ ਸੀ। ਫਿਰ ਅਸਮਾਨ ਤੋਂ ਬਿਜਲੀ ਡਿੱਗੀ ਅਤੇ ਇਹ ਭਿਆਨਕ ਦ੍ਰਿਸ਼ ਕੈਮਰੇ ‘ਚ ਕੈਦ ਹੋ ਗਿਆ। ਹਾਲਾਂਕਿ ਲੜਕੀ ਨੂੰ ਕੁਝ ਨਹੀਂ ਹੋਇਆ। ਪਰ ਰੀਲ ਦੇ ਵਿਚਕਾਰ ਬਿਜਲੀ ਡਿੱਗਣ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਘਟਨਾ ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਦੇ ਸਿਰਸੀਆ ਪਿੰਡ ਦੀ ਦੱਸੀ ਜਾ ਰਹੀ ਹੈ। ਇੱਥੇ ਇੱਕ ਕੁੜੀ ਛੱਤ ਉੱਤੇ ਮੀਂਹ ਵਿੱਚ ਨਹਾ ਰਹੀ ਸੀ ਅਤੇ ਉਸਦੀ ਇੱਕ ਸਹੇਲੀ ਰੀਲ ਬਣਾ ਰਹੀ ਸੀ। ਇਸ ਦੌਰਾਨ ਅਚਾਨਕ ਜ਼ੋਰਦਾਰ ਸ਼ੋਰ ਨਾਲ ਬਿਜਲੀ ਡਿੱਗੀ। ਜਿਉਂ ਹੀ ਬਿਜਲੀ ਡਿੱਗੀ। ਕੁੜੀ ਝੱਟ ਅੰਦਰ ਨੂੰ ਭੱਜੀ। ਲੜਕੀ ਸੁਰੱਖਿਅਤ ਹੈ। ਬਿਜਲੀ ਦੀ ਜ਼ੋਰਦਾਰ ਆਵਾਜ਼ ਕਾਰਨ ਪੂਰਾ ਮਾਹੌਲ ਕੰਬ ਗਿਆ ਅਤੇ ਡਰ ਦਾ ਮਾਹੌਲ ਬਣ ਗਿਆ।

Related Articles

Leave a Reply