ਗੈਰ-ਸੰਸਦੀ ਭਾਸ਼ਾ ਲਈ ਟਰੂਡੋ ਨੇ ਮੰਗੀ ਮੁਆਫੀ, ਅਸਫ਼ਲ ਅਵਿਸ਼ਵਾਸ ਪ੍ਰਸਤਾਵ ‘ਤੇ ਪੋਲੀਵਰ ਨਾਲ ਝਗੜਾ।ਜਿਵੇਂ ਕੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਕੰਜ਼ਰਵੇਟਿਵ ਲੀਡਰ ਪਿਏਰੇ ਪੋਲੀਵਰੇ ਦੁਆਰਾ ਲਿਆਂਦੇ ਗਏ ਬੇਭਰੋਸਗੀ ਮਤੇ ਤੋਂ ਬਚ ਗਈ ਹੈ। ਇਸ ਲਈ ਟਰੂਡੋ ਨੇ ਬਲੌਕ ਕਿਊਬੇਕੋਇਸ, ਐਨਡੀਪੀ ਅਤੇ ਗ੍ਰੀਨਜ਼ ਦੇ ਸਮਰਥਨ ਲਈ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਸ ਮੋਸ਼ਨ ਦੇ ਵਿਰੋਧ ਵਿੱਚ 211 ਅਤੇ ਹੱਕ ਵਿੱਚ 120 ਵੋਟਾਂ ਨਾਲ ਪੋਈਲੀਏਵ ਦੇ ਇਸ ਪ੍ਰਸਤਾਵ ਨੂੰ ਹਰਾਇਆ ਗਿਆ। ਇਸ ਦੌਰਾਨ ਕੰਜ਼ਰਵੇਟਿਵਾਂ ਨੇ ਦਾਅਵਾ ਕੀਤਾ ਕਿ ਲਿਬਰਲ ਹੋਰ ਪਾਰਟੀਆਂ ਨਾਲ “ਮਹਿੰਗੇ ਗੱਠਜੋੜ” ਵਿੱਚ ਕੰਮ ਕਰ ਰਹੇ ਹਨ। ਰਿਪੋਰਟ ਮੁਤਾਬਕ ਵੋਟਿੰਗ ਤੋਂ ਪਹਿਲਾਂ ਟਰੂਡੋ ਅਤੇ ਪੋਇਲੀਵਰ ਨੇ ਅਗਲੀਆਂ ਚੋਣਾਂ ਦੇ ਸਮੇਂ ਬਾਰੇ ਸੰਸਦ ਵਿੱਚ ਬਹਿਸ ਕੀਤੀ। ਪੋਇਲੀਵਰ ਨੇ ਕਾਰਬਨ ਟੈਕਸ ‘ਤੇ ਕੇਂਦਰਿਤ ਅਗੇਤੀ ਚੋਣ ਲਈ ਜ਼ੋਰ ਦਿੱਤਾ, ਜਦਕਿ ਟਰੂਡੋ ਨੇ ਕਿਹਾ ਕਿ ਚੋਣਾਂ ਸਹੀ ਸਮੇਂ ‘ਤੇ ਹੋਣਗੀਆਂ ਅਤੇ ਸਰਕਾਰ ਕੈਨੇਡੀਅਨਾਂ ਦੀ ਮਦਦ ਕਰਨ ‘ਤੇ ਕੇਂਦ੍ਰਿਤ ਹੈ। ਦੋਵਾਂ ਵਿਚਾਲੇ ਬਹਿਸ ਉਦੋਂ ਗਰਮ ਹੋ ਗਈ ਜਦੋਂ ਪੋਇਲੀਵਰ ਨੇ ਕੈਨੇਡਾ ਦੇ ਕੌਂਸਲ ਜਨਰਲ ਲਈ ਨਿਊਯਾਰਕ ਵਿੱਚ ਇੱਕ ਆਲੀਸ਼ਾਨ ਰਿਹਾਇਸ਼ ਦੀ ਕੀਮਤ ਬਾਰੇ ਸਵਾਲ ਕੀਤਾ। ਜਿਸ ਤੋਂ ਬਾਅਦ ਟਰੂਡੋ ਨੇ ਕੰਜ਼ਰਵੇਟਿਵਾਂ ‘ਤੇ ਸਮਲਿੰਗੀ ਮਜ਼ਾਕ ਕਰਨ ਦਾ ਦੋਸ਼ ਲਗਾਇਆ, ਜਿਸ ਲਈ ਉਨ੍ਹਾਂ ਨੇ ਬਾਅਦ ਵਿੱਚ ਭੱਦੀ ਭਾਸ਼ਾ ਦੀ ਵਰਤੋਂ ਕੀਤੀ ਅਤੇ ਇਸ ਤੋਂ ਬਾਅਦ ਮੁਆਫੀ ਮੰਗ ਲਈ। ਜ਼ਿਕਰਯੋਗ ਹੈ ਕਿ ਭਰੋਸੇ ਦੇ ਮਤੇ ਵਿੱਚ ਹਾਰ ਦੇ ਬਾਵਜੂਦ, ਪੋਇਲੀਵਰ ਨੇ ਸਰਕਾਰ ਦੇ ਖਿਲਾਫ ਹੋਰ ਅਵਿਸ਼ਵਾਸ ਵੋਟਾਂ ਲਿਆਉਣ ਦੀ ਸਹੁੰ ਖਾਧੀ ਹੈ।